ਹੁਸ਼ਿਆਰਪੁਰ, 23 ਮਈ (ਅ. ਬ.)ਹੌਂਡਾ ਕਾਰਜ਼ ਇੰਡਿਆ ਲਿਮਟਿਡ ਵਲੋਂ ਗਲੈਕਸੀ ਹੌਂਡਾ ਦੇ ਸਹਿਯੋਗ ਨਾਲ ਹੁਸ਼ਿਆਰਪੁਰ 'ਚ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਵੀਂ ਹੌਂਡਾ ਸਿਟੀ ਲਾਂਚ ਕੀਤੀ ਗਈ ਹੈ | ਇਸ ਮੌਕੇ ਗਲੈਕਸੀ ਹੌਂਡਾ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਪਾਲ ਸਿੰਅ ਪਰੂਥੀ ਤੇ ਕਰਮਜੋਤ ਸਿੰਅ ਪਰੂਥੀ ਨੇ ਦੱਸਿਆ ਕਿ ਨਵੀਂ ਹੌਂਡਾ ਸਿਟੀ ਨੂੰ ਨਵੇਂ ਅਤੇ ਡਾਇਨਾਮਿਕ ਡਿਜ਼ਾਈਨ ਨਾਲ ਪੇਸ਼ ਕੀਤਾ ਗਿਆ ਹੈ, ਜਿਸ 'ਚ ਆਧੁਨਿਕ ਤੇ ਐਡਵਾਂਸ ਫੀਚਰ ਸ਼ਾਮਲ ਕੀਤੇ ਗਏ ਹਨ, ਤਾਂ ਜੋ ਗਾਹਕਾਂ ਨੂੰ ਪ੍ਰੀਮੀਅਮ ਡਰਾਈਵਿੰਗ ਦਾ ਬੇਹਤਰੀਨ ਤਜਰਬਾ ਪ੍ਰਦਾਨ ਕੀਤਾ ਜਾ ਸਕੇ | ਨਵੀਂ ਹੌਂਡਾ ਸਿਟੀ 'ਚ ਸਿਗਨੇਚਰ ਐੱਲ. ਈ. ਡੀ. ਹੈੱਡਲੈਂਪ, ਕਨੈਕਟਿਡ ਲਾਈਟ, 360 ਡਿਗਰੀ ਕੈਮਰਾ, ਵੈਂਟੀਲੇਟਿਡ ਸੀਟਾਂ ਤੇ ਐਂਬੀਐਂਟ ਲਾਈਟਿੰਗ ਵਰਗੇ ਪ੍ਰੀਮੀਅਮ ਫ਼ੀਚਰ ਦਿੱਤੇ ਗਏ ਹਨ | ਇਹ ਕਾਰ ਪੈਟਰੋਲ ਤੇ ਈ. ਐੱਚ. ਈ. ਵੀ. (ਹਾਇਬਰਿਡ) ਦੋਵੇਂ ਵੈਰੀਅੰਟਾਂ 'ਚ ਉਪਲਬਧ ਹੈ ਅਤੇ ਇਸ ਨੂੰ ਛੇ ਆਕਰਸ਼ਕ ਰੰਗਾਂ 'ਚ ਲਾਂਚ ਕੀਤਾ ਗਿਆ ਹੈ | ਕਾਰ ਦੀ ਸ਼ੁਰੂਆਤੀ ਕੀਮਤ 11.99 ਲੱਖ ਰੁਪਏ ਰੱਖੀ ਗਈ ਹੈ | ਲਾਂਚ ਸਮਾਗਮ 'ਚ ਵਿਕਰਮ ਸ਼ਰਮਾ (ਬੌਬੀ) ਤੇ ਜਤਿੰਦਰ ਸਿੰਘ ਲਾਲੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਗਲੈਕਸੀ ਹੌਂਡਾ ਦੇ ਡੀ. ਜੀ. ਐੱਮ. ਅਜੇ ਸ਼ਰਮਾ, ਬ੍ਰਾਂਚ ਹੈੱਡ ਰਾਜਨ ਮਸੀਹ ਤੇ ਹੋਰ ਟੀਮ ਮੈਂਬਰਾਂ ਸਮੇਤ ਕਈ ਮਹਿਮਾਨ ਵੀ ਹਾਜ਼ਰ ਸਨ |