27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਐੱਸ. ਬੀ. ਆਈ. ਦਸੂਹਾ ਦੀ ਮੇਨ ਬਰਾਂਚ ਦਾ ਜਨਰਲ ਮੈਨੇਜਰ ਛਾਬੜਾ ਵਲੋਂ ਉਦਘਾਟਨ

Ad Position 21
No active advertisement
ਅਜੀਤ ਡੈਸਕ 25-05-2026
ਦਸੂਹਾ, 24 ਮਈ (ਭੁੱਲਰ)-ਦਸੂਹਾ ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਰੈਨੋਵੇਸ਼ਨ ਕਰਵਾ ਕੇ ਨਵੀਂ ਤਿਆਰ ਕੀਤੀ ਮੁੱਖ ਬਰਾਂਚ ਦਾ ਉਦਘਾਟਨ ਜਨਰਲ ਮੈਨੇਜਰ ਮਨਮੀਤ ਸਿੰਘ ਛਾਬੜਾ ਐਨ ਡਬਲਿਊ-1 ਐਲ. ਐਚ. ਓ. ਚੰਡੀਗੜ੍ਹ ਵਲੋਂ ਕਰ ਕਮਲਾ ਨਾਲ ਕੀਤਾ | ਇਸ ਮੌਕੇ ਉਨ੍ਹਾਂ ਵਧਾਈ ਦਿੱਤੀ ਅਤੇ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ ਵਲੋਂ ਗਾਹਕਾਂ ਨੂੰ ਵੱਡੇ ਪੱਧਰ 'ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਬਰਾਂਚ ਦਾ ਰੈਨੋਵੇਸ਼ਨ ਕਰਕੇ ਨਵੀਨੀਕਰਨ ਕੀਤਾ ਗਿਆ ਹੈ ਤੇ ਗਾਹਕਾਂ ਦੀ ਹਰ ਤਰ੍ਹਾਂ ਦੀ ਸਹੂਲਤ ਦਾ ਖ਼ਾਸ ਖ਼ਿਆਲ ਰੱਖਿਆ ਗਿਆ ਹੈ | ਉਨ੍ਹਾਂ ਗਾਹਕਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਪ੍ਰਦੀਪ ਕੁਮਾਰ ਝਾਅ ਰਿਜਨਲ ਮੈਨੇਜਰ ਹੁਸ਼ਿਆਰਪੁਰ ਤੇ ਨਵਦੀਪ ਸਿੰਘ ਚੀਫ਼ ਮੈਨੇਜਰ ਨੇ ਵੀ ਵਧਾਈ ਦਿੱਤੀ | ਇਸ ਮੌਕੇ ਬਰਾਂਚ ਦਸੂਹਾ ਦੇ ਚੀਫ਼ ਮੈਨੇਜਰ ਰਵੀ ਕਾਂਤ ਸਿਨਹਾ ਨੇ ਮੁੱਖ ਮਹਿਮਾਨ ਜਨਰਲ ਮੈਨੇਜਰ ਮਨਮੀਤ ਸਿੰਘ ਛਾਬੜਾ ਅਤੇ ਹੋਰ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਤੇ ਬਰਾਂਚ ਵਲੋਂ ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਚੀਫ਼ ਮੈਨੇਜਰ ਸਟੇਟ ਬੈਂਕ ਆਫ਼ ਦਸੂਹਾ ਆਰ. ਕੇ. ਸਿਨਹਾ ਦੀ ਕਾਰਗੁਜ਼ਾਰੀ ਸੰਬੰਧੀ ਸ਼ਲਾਘਾ ਕੀਤੀ | ਇਸ ਮੌਕੇ ਮੀਨੂ ਸ਼ਰਮਾ, ਕਮਲਪ੍ਰੀਤ, ਅਰਵਾਜ ਖ਼ਾਨ, ਕਰੋਨਾ ਕਟੋਸ਼, ਇੰਦਰਪ੍ਰੀਤ, ਸਤਵਿੰਦਰ ਕੌਰ, ਰਿਤੇਸ਼ ਕੁਮਾਰ, ਨਰੇਸ਼ ਕੁਮਾਰ, ਦਮੀਸ਼ ਅਤਰੀ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਿਖੇ 'ਟੇਲੈਂਟ ਸ਼ੋਅ' ਦੌਰਾਨ ਬੱਚਿਆਂ ਦਾ ਕਲਾ-ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਰਿੰਕੂ ਭਾਜਪਾ 'ਚ ਸ਼ਾਮਿਲ
Ad Position 24