27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ 'ਚ ਡੇਂਗੂ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਈ

Ad Position 21
No active advertisement
ਅਜੀਤ ਡੈਸਕ 25-05-2026
ਮੁਕੇਰੀਆਂ, 24 ਮਈ (ਰਾਮਗੜ੍ਹੀਆ)-ਡਰਾਈ-ਡੇ-ਫਰਾਈ-ਡੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿਚ ਡੇਂਗੂ ਸਬੰਧੀ ਅਵੇਅਰਨੈੱਸ ਗਤੀਵਿਧੀ ਕਰਵਾਈ ਗਈ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਮਨ ਕੁਮਾਰ ਨੇ ਦੱਸਿਆ ਕਿ ਘਰਾਂ 'ਚ ਗਮਲਿਆਂ ਅਤੇ ਛੱਤ ਉੱਪਰ ਪਏ ਕਨਟੇਨਰ ਜਿਵੇਂ ਕਿ ਟਾਇਰ ਆਦਿ 'ਚ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ | ਹਫ਼ਤੇ 'ਚ ਇਕ ਵਾਰ ਕੂਲਰਾਂ ਦਾ ਪਾਣੀ ਬਦਲ ਕੇ ਉਸ ਨੂੰ ਚੰਗੀ ਤਰ੍ਹਾਂ ਰਗੜ ਕੇ ਕੱਪੜੇ ਨਾਲ ਸਾਫ਼ ਕਰ ਲੈਣਾ ਚਾਹੀਦਾ ਹੈ ਤਾਂ ਜੋ ਇਸ 'ਚ ਡੇਂਗੂ ਦਾ ਲਾਰਵਾ ਪੈਦਾ ਨਾ ਹੋ ਸਕੇ | ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਤੇਜ਼ ਬੁਖ਼ਾਰ, ਸਿਰ ਦਰਦ, ਅੱਖ ਦੇ ਪਿਛਲੇ ਹਿੱਸੇ 'ਚ ਦਰਦ ਦਾ ਹੋਣਾ, ਬੁਖ਼ਾਰ ਨਾਲ ਉਲਟੀਆਂ ਆਦਿ ਵਰਗੇ ਲੱਛਣ ਹੋਣ ਤਾਂ ਉਹ ਸਿਵਲ ਹਸਪਤਾਲ ਮੁਕੇਰੀਆਂ ਪਹੁੰਚ ਕੇ ਆਪਣਾ ਡੇਂਗੂ ਦਾ ਇਲਾਜ ਕਨਫਰਮੇਟਰੀ ਟੈੱਸਟ ਕਰਵਾ ਸਕਦੇ ਹਨ | ਇਸ ਮੌਕੇ ਡਾ. ਅਜੈ ਪਾਲ ਸਿੰਘ ਕੰਵਰ, ਡਾ. ਲਖਬੀਰ ਸਿੰਘ, ਡਾ. ਅਮਨ ਮਿਨਹਾਸ, ਹੈਲਥ ਇੰਸਪੈਕਟਰ ਸੁਖਦਿਆਲ, ਡਾਕਟਰ ਅਮਨ ਮਿਨਹਾਸ, ਰੇਡੀਉਗ੍ਰਾਫਰ ਆਕਾਸ਼ਦੀਪ, ਦੁਸ਼ਾਂਤ, ਮਨੋਜ ਕੁਮਾਰ, ਗੁਰਵਿੰਦਰ ਸਿੰਘ ਤੋਂ ਇਲਾਵਾ ਨਰਸਿੰਗ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਥੇ. ਗੜਗੱਜ ਤੇ ਐਡਵੋਕੇਟ ਧਾਮੀ ਬਾਦਲ ਪਰਿਵਾਰ ਦੇ ਸਿਆਸੀ ਪ੍ਰਭਾਵ ਹੇਠ ਕੰਮ ਕਰਨਾ ਬੰਦ ਕਰਨ-ਜਥੇ. ਮੁਲਤਾਨੀ ਅਗਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਿਖੇ 'ਟੇਲੈਂਟ ਸ਼ੋਅ' ਦੌਰਾਨ ਬੱਚਿਆਂ ਦਾ ਕਲਾ-ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24