ਗੜ੍ਹਸ਼ੰਕਰ, 24 ਮਈ (ਧਾਲੀਵਾਲ)-ਪਿੰਡ ਪਨਾਮ ਵਿਖੇ ਭਗਵਾਨ ਵਾਲਮੀਕਿ ਵੈੱਲਫੇਅਰ ਸੁਸਾਇਟੀ ਪਨਾਮ ਦੇ ਉੱਦਮ ਸਦਕਾ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਸੀ. ਐੱਮ. ਦੀ ਯੋਗਸ਼ਾਲਾ ਅਧੀਨ ਯੋਗਾ ਕੈਂਪ ਲਗਾਇਆ, ਜਿਸ 'ਚ ਵੱਡੀ ਗਿਣਤੀ 'ਚ ਔਰਤਾਂ ਨੇ ਹਿੱਸਾ ਲਿਆ | ਕੈਂਪ ਦੀ ਸ਼ੁਰੂਆਤ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਲੁਭਾਇਆ ਰਾਮ ਬੈਂਸ ਰਿਟਾਇਰਡ ਲੈਕਚਰਾਰ ਤੇ ਸਮੂਹ ਮੈਂਬਰਾਂ ਵਲੋਂ ਕੀਤੀ ਗਈ | ਉਨ੍ਹਾਂ ਜ਼ਿਲ੍ਹਾ ਕੋਆਰਡੀਨੇਟਰ ਕਿਰਨਜੀਤ ਕੌਰ, ਟਰੇਨਰ ਕਰਣ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗ ਅਪਣਾਉਣ ਦਾ ਸੱਦਾ ਦਿੱਤਾ | ਇਸ ਮੌਕੇ ਤਰਸੇਮ ਲਾਲ ਗਿੱਲ ਸੈਕਟਰੀ, ਰਾਮ ਲਾਲ ਬੈਂਸ, ਐੱਮ. ਡੀ. ਸਹੋਤਾ, ਅਮਰਜੀਤ ਗਿੱਲ, ਯੋਗ ਰਾਜ ਗਿੱਲ, ਸਾਗਰ ਸਹੋਤਾ, ਅਰਮਾਨ ਸਹੋਤਾ ਤੇ ਹੋਰ ਹਾਜ਼ਰ ਸਨ |