ਹੁਸ਼ਿਆਰਪੁਰ, 25 ਮਈ (ਹਰਪ੍ਰੀਤ ਕੌਰ)-ਸੰਤ ਸਾਧੂ ਰਾਮ ਤੇ ਸੰਤ ਸਵਰਨ ਦਾਸ ਦਾ ਬਰਸੀ ਸਮਾਗਮ ਡੇਰਾ ਬਸੀ ਮਰੂਫ ਵਿਖੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਮੈਂਬਰ ਸੰਤ ਕੁਲਦੀਪ ਦਾਸ ਦੀ ਅਗਵਾਈ ਹੇਠ ਸ਼ਰਧਾ ਪੂਰਵਕ ਹੋਇਆ | ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੀਵਾਨ ਸਜਾਏ ਗਏ, ਜਿਸ 'ਚ ਪ੍ਰਸਿੱਧ ਕੀਰਤਨੀਏ ਬਾਬਾ ਗੁਲਾਬ ਸਿੰਘ ਦੇ ਜਥੇ ਨੇ ਬਾਣੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਤ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਵੱਖ ਵੱਖ ਡੇਰਿਆਂ ਤੇ ਸੰਪਰਦਾਵਾਂ ਦੇ ਸੰਤਾਂ ਮਹਾਂਪੁਰਸ਼ਾਂ, ਸਮਾਜਕ, ਰਾਜਨੀਤਕ ਆਗੂਆਂ, ਬੁੱਧੀਜੀਵੀਆਂ ਤੇ ਵੱਡੀ ਗਿਣਤੀ 'ਚ ਸੰਗਤਾਂ ਨੇ ਸਮਾਗਮ 'ਚ ਸ਼ਮੂਲੀਅਤ ਕੀਤੀ | ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਜਨਰਲ ਸਕੱਤਰ ਸੰਤ ਇੰਦਰ ਦਾਸ, ਸੀਨੀਅਰ ਮੀਤ ਪ੍ਰਧਾਨ ਸੰਤ ਸਰਵਣ ਦਾਸ ਲੁਧਿਆਣਾ, ਸੰਤ ਧਰਮਪਾਲ ਸ਼ੇਰਗੜ, ਬਾਬਾ ਬਲਕਾਰ ਸਿੰਘ ਤੱਗੜ ਵਡਾਲਾ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਗੁਰਮੀਤ ਦਾਸ, ਸੰਤ ਪਵਨ ਦਾਸ ਤਾਜੇਵਾਲ, ਸੰਤ ਜੋਗਾ ਸਿੰਘ ਸ਼ੇਰਗੜ, ਜਥੇਦਾਰ ਬਾਬਾ ਗੁਰਦੇਵ ਸਿੰਘ ਗੜ੍ਹਦੀਵਾਲਾ, ਭਾਈ ਪਵਿੱਤਰ ਸਿੰਘ, ਭਾਈ ਅਮਿ੍ੰਤਪਾਲ ਸਿੰਘ ਅੰਬੋਟਾ, ਭਾਈ ਗੁਰਵਿੰਦਰ ਸਿੰਘ ਸਲਾਵਾੜਾ, ਕਵੀਸ਼ਰੀ ਜਥਾ ਭਾਈ ਬਲਵੀਰ ਸਿੰਘ ਭਾਗੋਵਾਲ, ਕਵੀਸ਼ਰੀ ਜਥਾ ਭਾਈ ਸਰਵਣ ਸਿੰਘ ਆਦਿ ਨੇ ਸੰਗਤਾਂ ਨੂੰ ਬਾਣੀ ਤੇ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਸਟੇਜ ਸਕੱਤਰ ਦੀ ਸੇਵਾ ਓਮ ਪ੍ਰਕਾਸ਼ ਰਾਣਾ ਨੇ ਨਿਭਾਈ | ਸਮੀਗਮ 'ਚ ਜਗਦੀਪ ਸਿੰਘ, ਗੋਲਡੀ ਡੁਬਈ, ਮਨੋਜ ਕੁਮਾਰ, ਗਿਆਨੀ ਚਮਨ ਸਿੰਘ, ਗਿਆਨੀ ਮੋਹਣ ਸਿੰਘ, ਰਵੀ ਕੁਮਾਰ, ਸਰਬਜੀਤ ਸਿੰਘ ਬਰੋਟੀ, ਦਲਜੀਤ ਸਿੰਘ, ਸਰਪੰਚ ਸੁਰਿੰਦਰ ਕੁਮਾਰ, ਜੋਗਿੰਦਰ ਸਿੰਘ, ਅਨਿਲ ਕੁਮਾਰ, ਸੁਖਦੇਵ ਸਿੰਘ, ਕੌਂਸਲਰ ਗੁਰਮੀਤ ਸਿੰਘ ਨਲੋਈਆਂ, ਡਾ. ਐਸ. ਕੇ. ਅਜ਼ਾਦ, ਸੁਖਵਿੰਦਰ ਕੌਰ, ਪਰਮਿੰਦਰ ਕੁਮਾਰੀ, ਪਰਮਜੀਤ ਕੌਰ, ਸੁਰਜੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ |