23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪੇ ਬੈਕ ਟੂ ਦਾ ਸੁਸਾਇਟੀ ਵਿਸ਼ੇ 'ਤੇ ਸੈਮੀਨਾਰ

Ad Position 21
No active advertisement
ਅਜੀਤ ਡੈਸਕ 26-05-2026
ਤਲਵਾੜਾ, 25 ਮਈ (ਮਨੀਸ਼ਾ ਮਹਿਤਾ)-ਬਾਬਾ ਸਾਹਿਬ ਡਾਕਟਰ ਅੰਬੇਦਕਰ ਵਲੋਂ ਦਿੱਤੇ ਮੰਤਰ ਪੇ ਬੈਕ ਟੂ ਦਾ ਸੁਸਾਇਟੀ ਦੇ ਵਿਸ਼ੇ 'ਤੇ ਇਕ ਵਿਚਾਰ ਚਰਚਾ ਸੈਕਟਰ-3 ਸ੍ਰੀ ਗੁਰੂ ਰਵਿਦਾਸ ਮੰਦਰ ਤਲਵਾੜਾ ਵਿਖੇ ਕਰਵਾਈ ਗਈ | ਇਸ ਵਿਚਾਰ ਚਰਚਾ ਨੂੰ ਸੰਬੋਧਨ ਕਰਦਿਆਂ ਸੇਵਾ ਮੁਕਤ ਚੀਫ ਇੰਜੀਨੀਅਰ ਰਾਮ ਲਾਲ ਸੰਧੂ ਨੇ ਕਿਹਾ ਕਿ ਸਮਾਜ ਦੇ ਪੜ੍ਹੇ ਲਿਖੇ ਤੇ ਆਰਥਿਕ ਤੌਰ 'ਤੇ ਸਮਰਥ ਵਿਅਕਤੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਸਮਾਜ ਦੇ ਅਤਿ ਗੁਰਬੱਤ 'ਚ ਡੁੱਬੇ ਲੋਕਾਂ ਦੀ ਬਾਂਹ ਫੜਨ ਤੇ ਉਨ੍ਹਾਂ ਦੀ ਆਰਥਿਕ ਅਤੇ ਸਮਾਜਿਕ ਪੱਖੋ ਤਰਕੀ ਲਈ ਹਰ ਸੰਭਵ ਕੋਸ਼ਿਸ ਕਰਨ | ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਹੁਸ਼ਿਆਰ ਗਰੀਬ ਬੱਚੇ ਜੋ ਕਿ ਗਰੀਬੀ ਕਾਰਨ ਉੱਚ ਵਿਦਿਆ ਹਾਸਿਲ ਨਹੀਂ ਕਰ ਸਕਦੇ, ਉਨ੍ਹਾਂ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਜਾਵੇ ਤਾਂ ਜੋ ਉਹ ਵੀ ਵਿਦਿਆ ਰੂਪੀ ਫਲ ਦਾ ਸਵਾਦ ਲੈ ਸਕਣ ਅਤੇ ਸਮਾਜ ਤੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਣ | ਸਮਾਜਿਕ ਬੁਰਾਈਆਂ ਤੇ ਕੁਰੀਤੀਆਂ ਤੋਂ ਸਮਾਜ ਨੂੰ ਜਾਣੰੂ ਕਰਵਾਉਣ, ਅੰਧ ਵਿਸ਼ਵਾਸ ਤੋਂ ਬਾਹਰ ਕੱਢ ਕੇ ਵਿਗਿਆਨਕ ਦਿ੍ਸ਼ਟੀਕੋਣ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ | ਇੰਜ. ਸੰਧੂ ਵਲੋਂ ਨਰੋਆ ਸਮਾਜ ਸਿਰਜਣ ਲਈ ਭਾਰਤੀ ਸੰਵਿਧਾਨ ਦੀ ਮੂਲ ਵਿਚਾਰਧਾਰਾ ਸਮਾਨਤਾ, ਭਾਈਚਾਰਕ ਸਾਂਝ ਤੇ ਆਜਾਦੀ ਮੁਤਾਬਕ ਸਾਰਿਆਂ ਨੂੰ ਕੰਮ ਕਰਨ ਲਈ ਅਪੀਲ ਕੀਤੀ | ਵਿਚਾਰ ਚਰਚਾ ਵਿਚ ਕਰਨੈਲ ਸਿੰਘ, ਕਮਲ ਕਿਸ਼ੋਰ, ਨਰਿੰਦਰ ਭੂਰਾ, ਲਛਮਣ ਸਿੰਘ, ਵਿਜੇ ਪਾਲ, ਰਸ਼ਪਾਲ, ਪ੍ਰਸ਼ੋਤਮ ਸਿੰਘ ਦਿਲਾਵਰ ਸਿੰਘ, ਸਰਵਜੀਤ, ਰਮੇਸ਼ ਸਹੋਤਾ, ਨਿਰਮਲ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |
Ad Position 22
No active advertisement
ਪਿਛਲੀ ਖ਼ਬਰ ਸੰਤ ਸਾਧੂ ਰਾਮ ਤੇ ਸੰਤ ਸਵਰਨ ਦਾਸ ਦਾ ਬਰਸੀ ਮਨਾਈ ਅਗਲੀ ਖ਼ਬਰ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਵਿਚ ਵਿਦਿਆਰਥੀ ਕੌਂਸਲ ਦੀ ਚੋਣ ਤੇ ਸਹੁੰ ਚੁੱਕ ਸਮਾਗਮ
Ad Position 24