23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਵਿਚ ਵਿਦਿਆਰਥੀ ਕੌਂਸਲ ਦੀ ਚੋਣ ਤੇ ਸਹੁੰ ਚੁੱਕ ਸਮਾਗਮ

Ad Position 21
No active advertisement
ਅਜੀਤ ਡੈਸਕ 26-05-2026
ਬਟਾਲਾ, 25 ਮਈ (ਸਤਿੰਦਰ ਸਿੰਘ)-ਤੁਗਲਵਾਲਾ ਸਥਿਤ ਰਿਆੜਕੀ ਪਬਲਿਕ ਸਕੂਲ ਦੇ ਵਿਹੜੇ 'ਚ ਵਿਦਿਆਰਥੀ ਕੌਂਸਲ ਦੀ ਚੋਣ ਤੇ ਸਹੁੰ-ਚੁੱਕ ਸਮਾਗਮ ਬੜੀ ਧੂਮ-ਧਾਮ ਤੇ ਗਰਿਮਾ ਨਾਲ ਸਮਾਪਤ ਹੋਇਆ | ਡਰੰਮ ਦੀ ਤਾਲ 'ਤੇ ਕਦਮ ਮਿਲਾਉਂਦੇ ਨੌਜਵਾਨਾਂ ਦੇ ਚਿਹਰਿਆਂ 'ਤੇ ਜ਼ਿੰਮੇਵਾਰੀ ਦੀ ਭਾਵਨਾ ਸਾਫ਼ ਝਲਕ ਰਹੀ ਸੀ | ਸਮਾਗਮ ਦੀ ਸ਼ੁਰੂਆਤ ਗੁਰਬਾਣੀ ਦੇ ਇਲਾਹੀ ਕੀਰਤਨ ਤੇ ਅਰਦਾਸ ਨਾਲ ਹੋਈ | ਸੰਸਥਾ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਵਿਦਿਆਰਥੀ ਕੌਮ ਦਾ ਅਣਮੁੱਲਾ ਸਰਮਾਇਆ ਹਨ, ਭਵਿੱਖ ਦੇ ਨੇਤਾ, ਕੱਲ੍ਹ ਦੇ ਸਮਾਜ ਦੀ ਰੀੜ੍ਹ ਤੇ ਚੰਗੇ ਕੈਲੀਬਰ, ਕਿਰਦਾਰ ਤੇ ਵਿਅਕਤੀਤਵ ਵਾਲਾ ਵਿਦਿਆਰਥੀ ਹੀ ਸਮਾਜ ਦਾ ਸੁਚੱਜਾ ਨਾਗਰਿਕ ਬਣ ਸਕਦਾ ਹੈ, ਇਸ ਲਈ ਇਸ ਸੰਸਥਾ 'ਚ ਵਿਦਿਆਰਥੀ ਭਾਗੀਦਾਰੀ ਕੋਈ ਔਪਚਾਰਿਕਤਾ ਨਹੀਂ, ਸਗੋਂ ਤਰਬੀਅਤ ਦਾ ਅਨਿੱਖੜਵਾਂ ਹਿੱਸਾ ਹੈ | ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਵਿਚੋਂ ਜਸਮੀਤ ਸਿੰਘ ਬਾਰ੍ਹਵੀਂ ਨੂੰ ਮੁੱਖ ਲੜਕਾ, ਜਗਬੀਰ ਕੌਰ ਬਾਰ੍ਹਵੀਂ ਮੁੱਖ ਲੜਕੀ, ਕਰਨਬੀਰ ਸਿੰਘ ਉਪ ਮੁੱਖ ਲੜਕਾ ਤੇ ਚਾਹਤਪ੍ਰੀਤ ਕੌਰ ਨੂੰ ਉਪ ਮੁੱਖ ਲੜਕੀ ਚੁਣੇ ਗਏ | ਪੰਜਾਬ ਦੀਆਂ ਨਦੀਆਂ ਦੇ ਨਾਵਾਂ 'ਤੇ ਸਜੇ ਚਾਰੇ ਹਾਊਸਾਂ ਦੇ ਕਪਤਾਨ ਵਜੋਂ ਲੜਕਿਆਂ ਵਿਚ ਗੁਰਸ਼ਾਂਤ ਸਿੰਘ (ਬਿਆਸ), ਸਹਿਜਪ੍ਰੀਤ ਸਿੰਘ (ਜੇਹਲਮ), ਮਨਜਿੰਦਰ ਸਿੰਘ (ਰਾਵੀ) ਤੇ ਰਣਵੀਰ ਸਿੰਘ (ਸਤਲੁਜ) ਅਤੇ ਲੜਕੀਆਂ ਵਿਚ ਅਨਮੋਲਪ੍ਰੀਤ ਕੌਰ (ਬਿਆਸ), ਮਨਪ੍ਰੀਤ ਕੌਰ (ਜੇਹਲਮ), ਗੁਰਸਹਿਜਦੀਪ ਕੌਰ (ਰਾਵੀ) ਅਤੇ ਅਸ਼ਮੀਤ ਕੌਰ (ਸਤਲੁਜ) ਦੀ ਨਿਯੁਕਤੀ ਕੀਤੀ ਗਈ, ਜਦੋਂਕਿ ਉਪ ਕਪਤਾਨਾਂ ਵਜੋਂ ਮਨਮੀਤ ਸਿੰਘ, ਇਕਨੂਰਪ੍ਰੀਤ ਸਿੰਘ, ਗੁਰਬੀਰ ਸਿੰਘ, ਦਿਲਪ੍ਰੀਤ ਸਿੰਘ, ਨਵਪ੍ਰੀਤ ਕੌਰ, ਏਕਮਪ੍ਰੀਤ ਕੌਰ, ਇਸ਼ਮੀਤ ਕੌਰ ਤੇ ਗਗਨਦੀਪ ਕੌਰ ਚੁਣੇ ਗਏ | ਵਿਦਿਆਰਥੀਆਂ ਦੀ ਸਰਵਪੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਸੈਲਫ ਐਡਵੋਕੇਸੀ ਕਲੱਬ, ਈਕੋ ਕਲੱਬ, ਸਾਹਿਤਕ ਕਲੱਬ, ਸਪੋਰਟਸ ਕਲੱਬ, ਇੰਗਲਿਸ਼ ਲਿਟਰੇਸੀ ਕਲੱਬ, ਪੰਜਾਬੀ ਲਿਟਰੇਸੀ ਕਲੱਬ, ਹੈਰੀਟੇਜ ਕਲੱਬ, ਡਿਸਿਪਲਿਨ ਕਲੱਬ ਅਤੇ ਆਈਸੀਟੀ ਕਲੱਬ ਦਾ ਗਠਨ ਕਰਦਿਆਂ ਉਨ੍ਹਾਂ ਦੀ ਅਗਵਾਈ ਕ੍ਰਮਵਾਰ ਗੁਣਤਾਸ਼ ਰਿਆੜ, ਗੁਰਵੰਸ਼ਪ੍ਰੀਤ ਸਿੰਘ, ਮਹਿਕਪ੍ਰੀਤ ਕੌਰ, ਸਹਿਜਪ੍ਰੀਤ ਸਿੰਘ, ਅਮਾਨਤਪ੍ਰੀਤ ਕੌਰ, ਅਨਾਹਦ ਸਿੰਘ, ਆਕਾਸ਼ਪ੍ਰੀਤ ਸਿੰਘ ਤੇ ਹਰਲੀਨ ਕੌਰ ਵਰਗੇ ਹੋਣਹਾਰ ਵਿਦਿਆਰਥੀਆਂ ਨੂੰ ਸੌਂਪੀ ਗਈ | ਸੰਸਥਾ ਦੀ ਡਾਇਰੈਕਟਰ-ਪਿ੍ੰਸੀਪਲ ਮਨਪ੍ਰੀਤ ਕੌਰ ਵਿਰਕ ਨੇ ਆਪਣੇ ਹੱਥੀਂ ਵਿਦਿਆਰਥੀਆਂ ਨੂੰ ਬੈਜ ਲਗਾਏ ਤੇ ਉਨ੍ਹਾਂ ਨੂੰ ਆਪਣੇ ਫ਼ਰਜ਼ਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਪ੍ਰੇਰਨਾ ਦਿੱਤੀ, ਜਦੋਂਕਿ ਪਿ੍ੰਸੀਪਲ ਇੰਦਰਜੀਤ ਕੌਰ ਸੈਣੀ ਨੇ ਵੀ ਆਪਣੇ ਅਸਰਦਾਰ ਸੰਬੋਧਨ ਨਾਲ ਨੌਜਵਾਨਾਂ ਦੇ ਦਿਲਾਂ 'ਚ ਜੋਸ਼ ਭਰਿਆ | ਸਮਾਗਮ ਦੀ ਸਮਾਪਤੀ ਉਸ ਪਵਿੱਤਰ ਪਲ ਨਾਲ ਹੋਈ ਜਦੋਂ ਸਮੂਹ ਚੁਣੇ ਹੋਏ ਵਿਦਿਆਰਥੀਆਂ ਨੇ ਸਹੁੰ ਚੁੱਕਦਿਆਂ ਇਮਾਨਦਾਰੀ, ਤਨਦੇਹੀ ਤੇ ਦਿਆਨਤਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਪ੍ਰਣ ਲਿਆ | ਇਹ ਸਮੁੱਚਾ ਸਮਾਗਮ ਅਧਿਆਪਕ ਜਤਿੰਦਰ ਕੁਮਾਰ, ਰਾਜਵਿੰਦਰ ਕੌਰ ਅਤੇ ਜੀਨਸ ਦੀ ਕੁਸ਼ਲ ਅਗਵਾਈ ਹੇਠ ਸਫ਼ਲਤਾ ਪੂਰਵਕ ਸਮਾਪਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਪੇ ਬੈਕ ਟੂ ਦਾ ਸੁਸਾਇਟੀ ਵਿਸ਼ੇ 'ਤੇ ਸੈਮੀਨਾਰ ਅਗਲੀ ਖ਼ਬਰ ਡਾ. ਐਮ.ਆਰ.ਐਸ. ਭੱਲਾ ਸਕੂਲ ਦੇ ਵਿਦਿਆਰਥੀਆਂ ਵਲੋਂ ਲਕਸ਼ਮੀ ਦੇਵੀ ਗਊਸ਼ਾਲਾ ਦਾ ਦੌਰਾ <br/>
Ad Position 24