ਬਟਾਲਾ, 25 ਮਈ (ਸਤਿੰਦਰ ਸਿੰਘ)-ਡਾ. ਐਮ.ਆਰ.ਐਸ. ਭੱਲਾ ਡੀ.ਏ.ਵੀ. ਹਾਈ ਸਕੂਲ, ਕਿਲਾ ਮੰਡੀ ਬਟਾਲਾ ਦੇ ਵਿਦਿਆਰਥੀਆਂ ਵਲੋਂ ਲਕਸ਼ਮੀ ਦੇਵੀ ਗਊਸ਼ਾਲਾ ਦਾ ਸਿੱਖਿਆਤਮਕ ਤੇ ਸਮਾਜਿਕ ਜਾਗਰੂਕਤਾ ਦੌਰਾ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਗਊਸ਼ਾਲਾ ਵਿਚ ਗਾਂਵਾਂ ਦੀ ਸੇਵਾ, ਦੇਖਭਾਲ ਤੇ ਸਫਾਈ ਪ੍ਰਬੰਧ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਵਿਦਿਆਰਥੀਆਂ ਨੇ ਗਾਂਵਾਂ ਨੂੰ ਚਾਰਾ ਵੀ ਖੁਆਇਆ ਤੇ ਪਸ਼ੂਆਂ ਪ੍ਰਤੀ ਦਇਆ ਤੇ ਸੇਵਾ ਭਾਵਨਾ ਦਾ ਸੰਦੇਸ਼ ਦਿੱਤਾ | ਇਸ ਮੌਕੇ ਸਕੂਲ ਦੇ ਅਧਿਆਪਕ ਮੀਨੂੰ ਮਹਾਜਨ, ਪਰਮਜੀਤ ਕੌਰ, ਨਿਧੀ ਖੋਸਲਾ ਤੇ ਅਮਨਦੀਪ ਕਾਲੀਆ ਵਲੋਂ ਵਿਦਿਆਰਥੀਆਂ ਦੇ ਨਾਲ ਗਊਸ਼ਾਲਾ ਦੀ ਸ਼ਿਰਕਤ ਕੀਤੀ ਗਈ, ਜਿਸ ਵਿਚ ਉਨ੍ਹਾਂ ਦੱਸਿਆ ਕਿ ਗਊਆਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ | ਗਊਸ਼ਾਲਾ ਸੇਵਾ ਟਰੱਸਟ ਦੇ ਕਾਰਜਕਾਰੀ ਮੈਂਬਰ ਅਸ਼ੋਕ ਅਗਰਵਾਲ, ਦਵਿੰਦਰ ਭਨੋਟ, ਵਿਨੋਦ ਮਹਿਤਾ, ਤਰੇਸ਼ ਸ਼ਰਮਾ, ਰਜਨੀ ਸ਼ਰਮਾ, ਸ਼ਕਤੀ ਹਾਂਡਾ, ਸੰਦੀਪ ਭਰਦਵਾਜ, ਸੁਨੀਲ ਜਮਨ, ਰਾਮ ਪ੍ਰਸਾਦ ਪੰਡਿਤ ਵਲੋਂ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਪਿ੍ੰਸੀਪਲ ਰਿਚਾ ਮਹਾਜਨ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ, ਵਾਤਾਵਰਣ ਸੰਭਾਲ ਤੇ ਹਰ ਜੀਵ ਪ੍ਰਤੀ ਸੰਵੇਦਨਸ਼ੀਲ ਬਣਨ ਲਈ ਪ੍ਰੇਰਿਤ ਕੀਤਾ |