23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਦਸੂਹਾ ਵਿਖੇ ਪੋਲਿੰਗ ਪਾਰਟੀਆਂ ਚੋਣਾਂ ਦਾ ਸਾਮਾਨ ਲੈ ਕੇ ਬੂਥਾਂ ਨੂੰ ਰਵਾਨਾ ਹੋਈਆਂ

Ad Position 21
No active advertisement
ਅਜੀਤ ਡੈਸਕ 26-05-2026
ਦਸੂਹਾ, 25 ਮਈ (ਭੁੱਲਰ)-ਨਗਰ ਕੌਂਸਲ ਦੀਆਂ 26 ਮਈ ਨੂੰ ਹੋ ਰਹੀਆਂ ਚੋਣਾਂ ਸੰਬੰਧੀ ਸਕੂਲ ਆਫ਼ ਐਮੀਨੈਂਸ ਦਸੂਹਾ ਵਿਖੇ ਪੋਲਿੰਗ ਪਾਰਟੀਆਂ ਚੋਣਾਂ ਦਾ ਸਾਮਾਨ ਲੈ ਕੇ ਪੋਲਿੰਗ ਬੂਥਾਂ ਨੂੰ ਰਵਾਨਾ ਹੋਈਆ | ਇਸ ਸੰਬੰਧੀ ਰਿਟਰਨਿੰਗ ਅਫ਼ਸਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਹੋ ਰਹੀਆਂ ਇਨ੍ਹਾਂ ਚੋਣਾਂ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਦਸੂਹਾ ਸ਼ਹਿਰ ਅੰਦਰ 27 ਪੋਲਿੰਗ ਬੂਥ ਬਣਾਏ ਜਾ ਰਹੇ ਹਨ, ਜਿਨ੍ਹਾਂ 'ਤੇ ਪੋਲਿੰਗ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਹ ਪੋਲਿੰਗ ਪਾਰਟੀਆਂ 26 ਮਈ ਨੂੰ ਵੋਟਾਂ ਦੇ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨਗੀਆਂ | ਉਨ੍ਹਾਂ ਦੱਸਿਆ ਕਿ ਸੰਬੰਧਿਤ ਸਟਾਫ਼ ਵਿਚ ਪ੍ਰਜਾਈਡਿੰਗ ਅਫ਼ਸਰ, ਏ ਪੀ. ਆਰ. ਓ. ਤੇ ਪੋਲਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਲਗਪਗ 500 ਤੋਂ ਵੱਧ ਕਰਮਚਾਰੀ ਵੋਟਾਂ ਦੇ ਕਾਰਜ ਨੂੰ ਨੇਪਰੇ ਚੜ੍ਹਨ ਲਈ ਤਾਇਨਾਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ 29 ਮਈ ਨੂੰ ਸਕੂਲ ਆਫ਼ ਐਵੀਨੈਸ ਦਸੂਹਾ ਵਿਖੇ ਵੋਟਾਂ ਦੀ ਗਿਣਤੀ ਹੋਵੇਗੀ | ਇਸ ਮੌਕੇ ਡੀ. ਐਸ. ਪੀ. ਦਸੂਹਾ ਹਰ ਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀਆਂ ਵੀ ਵੋਟਾਂ ਦੀ ਸੁਰੱਖਿਆ ਲੈ ਕੇ ਪੋਲਿੰਗ ਬੂਥਾਂ ਨੂੰ ਰਵਾਨਾ ਹੋਈਆਂ | ਉਨ੍ਹਾਂ ਦੱਸਿਆ ਕਿ 26 ਮਈ ਨੂੰ ਇਨ੍ਹਾਂ ਬੂਥਾਂ 'ਤੇ ਵੋਟਾਂ ਪੈਣਗੀਆਂ ਜਦ ਕਿ 29 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸੁਰੱਖਿਆ ਦੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ | ਇਸ ਮੌਕੇ ਐੱਸ. ਡੀ. ਓ. ਅਮਰਜੀਤ ਸਿੰਘ, ਡਾ. ਯਸ਼ਪਾਲ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੜ੍ਹਦੀਵਾਲਾ 'ਚ ਅੱਜ 5939 ਵੋਟਰ 37 ਉਮੀਦਵਾਰਾਂ ਦੀ ਕਿਸਮਤ ਕਰਨਗੇ ਡੱਬਿਆਂ 'ਚ ਬੰਦ ਅਗਲੀ ਖ਼ਬਰ 6 ਨਗਰ ਕੌਂਸਲਾਂ ਲਈ ਵੋਟਾਂ ਅੱਜ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ-ਨਿਕਾਸ ਕੁਮਾਰ ਕਿਹਾ, ਜ਼ਿਲ੍ਹਾ ਪ੍ਰਸ਼ਾ...
Ad Position 24