23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਗੜ੍ਹਦੀਵਾਲਾ 'ਚ ਅੱਜ 5939 ਵੋਟਰ 37 ਉਮੀਦਵਾਰਾਂ ਦੀ ਕਿਸਮਤ ਕਰਨਗੇ ਡੱਬਿਆਂ 'ਚ ਬੰਦ

Ad Position 21
No active advertisement
ਅਜੀਤ ਡੈਸਕ 26-05-2026
ਗੜ੍ਹਦੀਵਾਲਾ, 25 ਮਈ (ਚੱਗਰ)-ਨਗਰ ਕੌਂਸਲ ਗੜ੍ਹਦੀਵਾਲਾ ਦੇ 11 ਵਾਰਡਾਂ ਲਈ ਚੋਣ ਲੜ ਰਹੇ ਕੁਲ 37 ਉਮੀਦਵਾਰਾਂ ਦੀ ਕਿਸਮਤ ਨੂੰ ਗੜ੍ਹਦੀਵਾਲਾ ਸ਼ਹਿਰ ਦੇ 5939 ਵੋਟਰ ਜਿਨ੍ਹਾਂ 'ਚ 2940 ਔਰਤਾਂ ਤੇ 2997 ਮਰਦ ਤੇ 2 ਅਦਰ ਸ਼ਾਮਿਲ ਹਨ ਡੱਬਿਆਂ 'ਚ ਬੰਦ ਕਰਨਗੇ | ਚੋਣਾਂ ਦੇ ਮੁੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਸਥਾਨਿਕ ਪੁਲਿਸ ਵਲੋਂ ਫਲੈਗ ਮਾਰਚ ਵੀ ਕੱਢਿਆ ਗਿਆ | ਇਸ ਸੰਬੰਧੀ ਚੋਣ ਰਿਟਰਨਿੰਗ ਅਫ਼ਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਗੜ੍ਹਦੀਵਾਲਾ 'ਚ 11 ਵਾਰਡਾਂ ਲਈ 11 ਹੀ ਬੂਥ ਬਣਾਏ ਗਏ ਹਨ, ਜਿਨ੍ਹਾਂ 'ਚ ਖ਼ਾਲਸਾ ਸਕੂਲ ਗੜ੍ਹਦੀਵਾਲਾ, ਐਚ. ਆਰ. ਕੇ. ਸਕੂਲ ਗੜ੍ਹਦੀਵਾਲਾ, ਡੀ. ਏ. ਵੀ. ਸਕੂਲ ਗੜ੍ਹਦੀਵਾਲਾ ਤੇ ਸ਼ਾਂਗਲਾ ਹਿੱਲ ਗੁਰੂ ਨਾਨਕ ਗਰਲਜ਼ ਸਕੂਲ ਗੜ੍ਹਦੀਵਾਲਾ ਵਿਚ 2-2 ਤੇ ਜੰਝ ਘਰ ਗੜ੍ਹਦੀਵਾਲਾ, ਪ੍ਰਾਇਮਰੀ ਸਕੂਲ ਗੜ੍ਹਦੀਵਾਲਾ ਅਤੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ 1-1 ਬੂਥ ਬਣਾਇਆ ਗਿਆ ਹੈ ਜਿਥੇ ਬੜੇ ਪਾਰਦਰਸ਼ੀ ਢੰਗ ਨਾਲ ਪੋਲਿੰਗ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਵੋਟਾਂ ਪਾਉਣ ਦੀ ਪ੍ਰਕਿਰਿਆ ਸਵੇਰੇ 8 ਤੋਂ 5 ਵਜੇ ਤੱਕ ਹੈ ਅਤੇ ਇਸ ਉਪਰੰਤ ਡੱਬਿਆਂ ਨੂੰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਸਖ਼ਤ ਸੁਰੱਖਿਆ ਅਧੀਨ ਰੱਖਿਆ ਜਾਵੇਗਾ ਅਤੇ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ | ਉਨ੍ਹਾਂ ਸ਼ਹਿਰ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੇਖ਼ੌਫ ਹੋ ਕੇ ਆਪੋ-ਆਪਣੀ ਵੋਟ ਦਾ ਇਸਤੇਮਾਲ ਕਰਨ | ਜ਼ਿਕਰਯੋਗ ਹੈ ਕਿ ਗੜ੍ਹਦੀਵਾਲਾ ਦੇ 11 ਵਾਰਡਾਂ ਲਈ ਕਾਂਗਰਸ ਤੇ 'ਆਪ' ਦੇ 11-11, ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ 7, ਭਾਜਪਾ ਦੇ 5, ਅਤੇ 3 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਹਨ | ਇਥੇ ਵਾਰਡ ਨੰਬਰ-9 ਤੇ 10 ਵਿਚ ਕਾਂਟੇ ਦੀ ਟੱਕਰ ਹੈ, ਜਦਕਿ ਵਾਰਡ ਨੰ.-1, 2, 3 ਤੇ 11 ਵਿਚ ਤਿੰਨ-ਤਿੰਨ ਉਮੀਦਵਾਰ, 5, 6, 7 ਤੇ 8 ਵਿਚ ਚਾਰ-ਚਾਰ ਉਮੀਦਵਾਰ ਅਤੇ ਵਾਰਡ ਨੰ.-4 ਵਿਚ 5 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਚੋਣ ਸਮੱਗਰੀ ਲੈ ਕੇ ਚੋਣ ਅਮਲਾ ਹੋਇਆ ਰਵਾਨਾ ਅਗਲੀ ਖ਼ਬਰ ਦਸੂਹਾ ਵਿਖੇ ਪੋਲਿੰਗ ਪਾਰਟੀਆਂ ਚੋਣਾਂ ਦਾ ਸਾਮਾਨ ਲੈ ਕੇ ਬੂਥਾਂ ਨੂੰ ਰਵਾਨਾ ਹੋਈਆਂ
Ad Position 24