ਗੜ੍ਹਦੀਵਾਲਾ, 25 ਮਈ (ਚੱਗਰ)-26 ਮਈ ਨੂੰ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਲਈ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਬਣਾਏ ਗਏ ਵਿਸ਼ੇਸ਼ ਚੋਣ ਦਫ਼ਤਰ ਤੋਂ ਚੋਣ ਰਿਟਰਨਿੰਗ ਅਫ਼ਸਰ ਅਮਨਦੀਪ ਸਿੰਘ ਦੀ ਦੇਖ-ਰੇਖ ਹੇਠ ਅੱਜ ਚੋਣ ਅਮਲੇ ਨੂੰ ਉਨ੍ਹਾਂ ਦੇ ਪੋਲਿੰਗ ਬੂਥਾਂ 'ਤੇ ਪੁਲਿਸ ਸੁਰੱਖਿਆ ਹੇਠ ਰਵਾਨਾ ਕੀਤਾ | ਇਸ ਤੋਂ ਪਹਿਲਾਂ ਆਰ. ਓ. ਅਮਨਦੀਪ ਸਿੰਘ ਤੇ ਹੋਰ ਅਧਿਕਾਰੀਆਂ ਵਲੋਂ ਚੋਣ ਅਮਲੇ ਨੂੰ ਪਾਰਦਰਸ਼ੀ ਢੰਗ ਨਾਲ ਵੋਟਾਂ ਪੋਲਿੰਗ ਕਰਾਉਣ ਅਤੇ ਚੋਣ ਕਮਿਸ਼ਨਰ ਵਲੋਂ ਜਾਰੀ ਹਦਾਇਤਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਚੋਣ ਅਮਲੇ ਵਲੋਂ ਚੋਣਾਂ ਸੰਬੰਧੀ ਮਿਲੀ ਸਮੱਗਰੀ (ਕਾਗਜ-ਪੱਤਰਾਂ) ਦੀ ਚੰਗੀ ਤਰ੍ਹਾਂ ਘੋਖ ਪੜਤਾਲ ਕਰਨ ਉਪਰੰਤ ਹੀ ਰਵਾਨਗੀ ਲਈ ਗਈ, ਜਦਕਿ ਵੱਖ-ਵੱਖ ਬੱਸਾਂ ਰਾਹੀਂ ਚੋਣ ਅਮਲੇ ਨੂੰ ਗੜ੍ਹਦੀਵਾਲਾ ਦੇ ਵੱਖ-ਵੱਖ ਪੋਲਿੰਗ ਬੂਥਾ 'ਤੇ ਪਹੁੰਚਾਇਆਂ ਗਿਆ | ਇਸ ਮੌਕੇ ਐਸ. ਐਚ. ਓ. ਗੜ੍ਹਦੀਵਾਲਾ ਸਤਪਾਲ ਸਿੰਘ ਬਾਜਵਾ ਤੇ ਪੁਲਿਸ ਦੇ ਉੱਚ ਅਧਿਕਾਰੀ ਆਦਿ ਹਾਜ਼ਰ ਸਨ |