ਮੁਕੇਰੀਆਂ, 25 ਮਈ (ਰਾਮਗੜ੍ਹੀਆ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ 'ਚ ਪ੍ਰੀ-ਨਰਸਰੀ ਤੋਂ ਦੂਜੀ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਇਕ ਸ਼ਾਨਦਾਰ ਤੇ ਮਨੋਰੰਜਕ ਪੂਲ ਪਾਰਟੀ ਦਾ ਆਯੋਜਨ ਕੀਤਾ | ਇਹ ਵਿਸ਼ੇਸ਼ ਪ੍ਰੋਗਰਾਮ ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਜੀ. ਐਸ. ਮੁਲਤਾਨੀ, ਨੀਰੂ ਮੁਲਤਾਨੀ ਤੇ ਪਿ੍ੰਸੀਪਲ ਅਰਚਨਾ ਸੂਦਨ ਦੀ ਰਹਿਨੁਮਾਈ ਹੇਠ ਸਫਲਤਾਪੂਰਵਕ ਸਮਾਪਤ ਹੋਇਆ | ਪ੍ਰੋਗਰਾਮ ਦੌਰਾਨ ਨੰਨੇ੍ਹ ਵਿਦਿਆਰਥੀਆਂ ਨੇ ਸਵਾਦਿਸ਼ਟ ਫਲਾਂ ਤੇ ਜੂਸ ਦਾ ਅਨੰਦ ਮਾਣਿਆ | ਬੱਚਿਆਂ ਨੇ ਵੱਖ-ਵੱਖ ਵਾਟਰ ਗੇਮਜ਼ 'ਚ ਉਤਸ਼ਾਹ ਨਾਲ ਭਾਗ ਲਿਆ ਅਤੇ ਅਧਿਆਪਕਾਂ ਨਾਲ ਪੂਲ 'ਚ ਡਾਂਸ ਕਰਦੇ ਹੋਏ ਖ਼ੂਬ ਮਸਤੀ ਕੀਤੀ | ਪ੍ਰੋਗਰਾਮ 'ਚ ਬਣਾਏ ਗਏ ਆਕਰਸ਼ਕ ਸੈਲਫੀ ਪੁਆਇੰਟ ਬੱਚਿਆਂ ਲਈ ਖ਼ਾਸ ਖਿੱਚ ਦਾ ਕੇਂਦਰ ਰਹੇ, ਜਿਥੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਯਾਦਗਾਰ ਫੋਟੋਸ਼ੂਟ ਕਰਵਾਇਆ | ਪ੍ਰੋਗਰਾਮ ਦੌਰਾਨ ਬੱਚਿਆਂ ਦੇ ਚਿਹਰਿਆਂ 'ਤੇ ਖ਼ੁਸ਼ੀ, ਉਤਸ਼ਾਹ ਤੇ ਜੋਸ਼ ਸਾਫ਼ ਦਿਖਾਈ ਦਿੱਤਾ | ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੇ ਵਿਦਿਆਰਥੀਆਂ ਨੂੰ ਸਿੱਖਣ ਦੇ ਨਾਲ-ਨਾਲ ਮਨੋਰੰਜਕ ਅਤੇ ਅਨੰਦਮਈ ਅਨੁਭਵ ਵੀ ਪ੍ਰਦਾਨ ਕੀਤੇ ਅਤੇ ਉਨ੍ਹਾਂ 'ਚ ਆਤਮਵਿਸ਼ਵਾਸ, ਸਾਂਝੀਦਾਰੀ ਅਤੇ ਟੀਮ ਭਾਵਨਾ ਨੂੰ ਪ੍ਰੋਤਸਾਹਿਤ ਕੀਤਾ | ਇਸ ਮੌਕੇ ਸਕੂਲ ਦੇ ਡਾਇਰੈਕਟਰਾਂ ਤੇ ਪਿ੍ੰਸੀਪਲ ਨੇ ਸਾਂਝਾ ਸੰਦੇਸ਼ ਦਿੰਦੇ ਹੋਏ ਕਿਹਾ ਸਕੂਲ ਦਾ ਉਦੇਸ਼ ਸਿਰਫ਼ ਅਕਾਦਮਿਕ ਸਿੱਖਿਆ ਪ੍ਰਦਾਨ ਕਰਨਾ ਹੀ ਨਹੀਂ, ਸਗੋਂ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਨੂੰ ਵੀ ਉਤਸ਼ਾਹਿਤ ਕਰਨਾ ਹੈ | ਇਸ ਤਰ੍ਹਾਂ ਦੀਆਂ ਰਚਨਾਤਮਿਕ ਤੇ ਮਨੋਰੰਜਕ ਗਤੀਵਿਧੀਆਂ ਬੱਚਿਆਂ 'ਚ ਆਤਮਵਿਸ਼ਵਾਸ, ਟੀਮ ਭਾਵਨਾ ਤੇ ਸਕਾਰਾਤਮਿਕ ਸਿੱਖਣ ਦਾ ਮਾਹੌਲ ਵਿਕਸਿਤ ਕਰਦੀਆਂ ਹਨ | ਸਾਨੂੰ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖ਼ੁਸ਼ੀ ਭਰੇ ਅਨੁਭਵ ਪ੍ਰਦਾਨ ਕਰਨ 'ਤੇ ਮਾਣ ਹੈ | ਸਕੂਲ ਪ੍ਰਬੰਧਕਾਂ ਨੇ ਭਵਿੱਖ 'ਚ ਵੀ ਵਿਦਿਆਰਥੀਆਂ ਲਈ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਲਗਾਤਾਰ ਜਾਰੀ ਰੱਖਣ ਦਾ ਭਰੋਸਾ ਦਿੱਤਾ |