23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਅਪ੍ਰੈਲ ਦੀ ਪੈਨਸ਼ਨ ਨਾ ਆਉਣ ਤੇ ਡਿਜੀਟਲ ਪ੍ਰਣਾਲੀ ਕਾਰਨ ਬਜ਼ੁਰਗ ਪ੍ਰੇਸ਼ਾਨ-ਗਿਆਨ ਸਿੰਘ ਗੁਪਤਾ

Ad Position 21
No active advertisement
ਅਜੀਤ ਡੈਸਕ 26-05-2026
ਤਲਵਾੜਾ, 25 ਮਈ (ਐੱਚ. ਐੱਸ. ਮਿੱਠੂ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ (ਤਹਿਸੀਲ ਮੁਕੇਰੀਆਂ) ਦੀ ਇਕ ਅਹਿਮ ਮੀਟਿੰਗ ਤਲਵਾੜਾ ਵਿਖੇ ਤਹਿਸੀਲ ਪ੍ਰਧਾਨ ਗਿਆਨ ਸਿੰਘ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ 100 ਦੇ ਕਰੀਬ ਪੈਨਸ਼ਨਰਾਂ ਨੇ ਹਿੱਸਾ ਲਿਆ ਅਤੇ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਖ਼ਿਲਾਫ਼ ਜੰਮ ਕੇ ਭੜਾਸ ਕੱਢੀ | ਬਹੁਤ ਸਾਰੇ ਪੈਨਸ਼ਨਰਾਂ ਦੇ ਬੈਂਕ ਖਾਤਿਆਂ 'ਚ ਅਪ੍ਰੈਲ ਮਹੀਨੇ ਦੀ ਪੈਨਸ਼ਨ ਅਜੇ ਤੱਕ ਨਹੀਂ ਪਹੁੰਚੀ, ਜਿਸ ਕਾਰਨ ਬਜ਼ੁਰਗਾਂ ਨੂੰ ਮਾਲੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲਾਈਫ਼ ਸਰਟੀਫਿਕੇਟ ਡਿਜੀਟਲ ਨਾ ਭਰੇ ਜਾਣ ਕਾਰਨ ਬਜ਼ੁਰਗਾਂ ਨੂੰ ਭਾਰੀ ਮੁਸ਼ਕਿਲਾਂ ਆ ਰਹੀਆਂ ਹਨ | ਆਗੂਆਂ ਨੇ ਮੰਗ ਕੀਤੀ ਕਿ ਡਿਜੀਟਲ ਦੇ ਨਾਲ-ਨਾਲ ਮੈਨੂਅਲ (ਦਸਤੀ) ਬੇਨਤੀ ਪੱਤਰ ਵੀ ਸਵੀਕਾਰ ਕੀਤੇ ਜਾਣ | ਜੁਆਇੰਟ ਸਕੱਤਰ ਸ਼ਿਵ ਕੁਮਾਰ ਨੇ ਪੰਜਾਬ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਦੇ ਨਾਂ 'ਤੇ ਸਿਰਫ਼ ਰਸਮੀ ਚਿੱਠੀ ਜਾਰੀ ਕੀਤੀ ਗਈ ਹੈ, ਅਸਲ 'ਚ ਕੁੱਝ ਨਹੀਂ ਹੋਇਆ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਣਦੇ ਹੱਕ ਤੁਰੰਤ ਰਿਲੀਜ਼ ਨਾ ਕੀਤੇ, ਤਾਂ ਮੁਲਾਜ਼ਮ ਤੇ ਪੈਨਸ਼ਨਰ ਫ਼ਰੰਟ ਵਲੋਂ ਉਲੀਕੇ ਗਏ ਆਉਣ ਵਾਲੇ ਤਿੱਖੇ ਪ੍ਰੋਗਰਾਮਾਂ 'ਚ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਕੇ ਸਰਕਾਰ ਦਾ ਘਿਰਾਓ ਕੀਤਾ ਜਾਵੇਗਾ | ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਕੇਹਰ ਸਿੰਘ ਨੇ ਚਲਾਈ | ਇਸ ਮੌਕੇ ਮੁੱਖ ਸਲਾਹਕਾਰ ਯੁਗਰਾਜ ਸਿੰਘ, ਵਿੱਤ ਸਕੱਤਰ ਹੈੱਡਮਾਸਟਰ ਉੱਤਮ ਸਿੰਘ, ਸਹਾਇਕ ਸਕੱਤਰ ਧਿਆਨ ਸਿੰਘ, ਮੁਲਖ ਰਾਜ, ਉਪ ਪ੍ਰਧਾਨ ਮੇਲਾ ਸਿੰਘ, ਓਮ ਦੱਤ, ਤਿਲਕ ਰਾਜ, ਮੁਖ਼ਤਿਆਰ ਸਿੰਘ, ਕੇਸਰੀ ਦਾਸ, ਪ੍ਰੀਤਮ ਸਿੰਘ, ਬਲਵੰਤ ਸਿੰਘ, ਕਿ੍ਸ਼ਨ ਕਿਸ਼ੋਰ, ਕੁੰਦਨ ਸਿੰਘ ਅਤੇ ਰਾਜਿੰਦਰ ਪ੍ਰਸ਼ਾਦ ਸਮੇਤ ਵੱਡੀ ਗਿਣਤੀ 'ਚ ਪੈਨਸ਼ਨਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂ ਸਿਮਰਜੀਤ ਸਿੰਘ ਅਟਵਾਲ ਦੇ ਵੱਡੇ ਭਰਾ ਅਮਰਜੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰ ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਚ ਪ੍ਰੀ-ਪ੍ਰਾਈਮਰੀ ਤੇ ਪ੍ਰਾਈਮਰੀ ਵਿਦਿਆਰਥੀਆਂ ਲਈ ਸ਼ਾਨਦਾਰ ਪੂਲ ਪਾਰਟੀ ਦਾ...
Ad Position 24