ਦਸੂਹਾ, 25 ਮਈ (ਭੁੱਲਰ)- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਿਮਰਜੀਤ ਸਿੰਘ ਅਟਵਾਲ ਦੇ ਵੱਡੇ ਭਰਾ ਅਮਰਜੀਤ ਸਿੰਘ ਅਟਵਾਲ ਦਾ ਅੰਤਿਮ ਸੰਸਕਾਰ ਉਨ੍ਹਾਂ ਦੀ ਜੱਦੀ ਪਿੰਡ ਦਾਤਾ ਵਿਖੇ ਧਾਰਮਿਕ ਰਸਮਾਂ ਅਨੁਸਾਰ ਕਰ ਦਿੱਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਭਰਾ ਸਿਮਰਜੀਤ ਸਿੰਘ ਅਟਵਾਲ ਵੱਲੋਂ ਦਿਖਾਈ ਗਈ | ਉਹ 57 ਵਰਿ੍ਹਆਂ ਦੇ ਸਨ | ਉਹ ਆਪਣੇ ਪਿੱਛੇ ਧਰਮ ਸੁਪਤਨੀ ਸੁਰਿੰਦਰ ਕੌਰ ਤੋਂ ਇਲਾਵਾ ਦੋ ਸਪੁੱਤਰ ਹਰਦੀਪ ਸਿੰਘ ਤੇ ਕਰਮਪ੍ਰੀਤ ਸਿੰਘ ਛੱਡ ਗਏ ਹਨ | ਇਸ ਮੌਕੇ ਲਖਵਿੰਦਰ ਸਿੰਘ ਲੱਖੀ ਗਿੱਲਜੀਆਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਟਾਂਡਾ ਉੜਮੁੜ, ਹਰਮੀਤ ਸਿੰਘ ਅÏਲਖ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ, ਹਰਭਜਨ ਸਿੰਘ ਢੱਟ ਚੇਅਰਮੈਨ ਆਲ ਪਰਪਸ ਚੈਰੀਟੇਬਲ ਟਰੱਸਟ, ਹਰਵਿੰਦਰ ਸਿੰਘ ਸਮਰਾ, ਕਮਲਜੀਤ ਸਿੰਘ ਕੁਲਾਰ, ਜਗਤਾਰ ਸਿੰਘ ਬਲਾਲਾ, ਕਰਨ ਧੁਗਾ, ਸਰਬਜੀਤ ਸਿੰਘ ਮੋਮੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ, ਬਲਵਿੰਦਰ ਸਿੰਘ ਚਿੱਪੜਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ, ਹਰਵਿੰਦਰ ਸਿੰਘ, ਦਿਲਬਾਗ ਸਿੰਘ, ਤੀਰਥ ਸਿੰਘ ਦਾਤਾ, ਲਖਵਿੰਦਰ ਸਿੰਘ ਠਕਰ, ਗੁਰਮੀਤ ਸਿੰਘ ਜੱਜ, ਹਨੀ ਭਾਟੀਆ, ਸਾਹਿਬ ਸਿੰਘ, ਹਰਮਿੰਦਰ ਸਿੰਘ ਜੰਡੌਰ, ਜਤਿੰਦਰ ਕੁਮਾਰ, ਲੱਕੀ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |