23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਮਰ ਲੀਗ-2026 ਕਰਵਾਉਣ ਸੰਬੰਧੀ ਦੋਆਬਾ ਫੁੱਟਬਾਲ ਵੈੱਲਫੇਅਰ ਕਲੱਬ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 26-05-2026
ਹੁਸ਼ਿਆਰਪੁਰ, 25 ਮਈ (ਨਰਿੰਦਰ ਸਿੰਘ ਬੱਡਲਾ)-ਦੋਆਬਾ ਫੁੱਟਬਾਲ ਵੈੱਲਫੇਅਰ ਕਲੱਬ ਬੱਡੋਂ ਦੀ ਮੀਟਿੰਗ ਚੇਅਰਮੈਨ ਹਰੀ ਸਿੰਘ ਜਸਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕਲੱਬ ਦੇ ਪ੍ਰਧਾਨ ਕ੍ਰਿਸ਼ਨ ਚੰਦ ਭਨੋਟ ਦੇ ਪਿਛਲੇ ਦਿਨੀਂ ਅਮਰੀਕਾ 'ਚ ਪੋਤਰੇ ਪਰਾਗ ਭਨੋਟ ਦੇ ਹੋਏ ਦਿਹਾਂਤ 'ਤੇ ਸ਼ੌਕ ਪ੍ਰਗਟ ਕਰਦਿਆਂ 2 ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਕਲੱਬ ਤੇ ਇਲਾਕਾ ਉਨ੍ਹਾਂ ਨਾਲ ਖੜ੍ਹਾ ਹੈ | ਇਸ ਮੌਕੇ ਸਮਰ ਲੀਗ-2026 ਕਰਵਾਉਣ ਸੰਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਲੀਗ ਦੀਆਂ ਮਿਤੀਆਂ ਤੇ ਭਾਗ ਲੈਣ ਵਾਲੇ ਕਲੱਬਾਂ ਦਾ ਵੇਰਵਾ ਦੇਣ ਹਿੱਤ ਕਲੱਬ ਦੀ ਮੀਟਿੰਗ 1 ਜੂਨ ਨੂੰ ੂੰ ਖ਼ਾਲਸਾ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬੱਡੋਂ 'ਚ ਸ਼ਾਮ 4 ਵਜੇ ਹੋਵੇਗਾ | ਇਸ ਮੌਕੇ ਮਾ: ਹਰਭਜਨ ਸਿੰਘ, ਸਤਵਿੰਦਰ ਸਿੰਘ ਅਜਨੋਹਾ, ਹਰਦੀਪ ਸਿੰਘ ਖ਼ਾਲਸਾ, ਬਲਵੀਰ ਸਿੰਘ ਪੰਚ ਭਾਮ, ਸੋਢੀ ਰਾਮ ਡੁਮੇਲੀ, ਗੁਰਦੀਪ ਸਿੰਘ, ਪਿ੍ੰ: ਸੁਖਇੰਦਰ ਸਿੰਘ, ਫੁੱਟਬਾਲ ਕੋਚ ਪ੍ਰਵੀਨ ਕੁਮਾਰ, ਰਿਟਾ: ਪਿ੍ੰ: ਜਗਮੋਹਣ ਸਿੰਘ, ਪਿ੍ੰ: ਅਸ਼ੋਕ ਕੁਮਾਰ, ਰਿਟਾ: ਪਿ੍ੰ: ਰਸ਼ਪਾਲ ਸਿੰਘ ਜਲਵੇੜਾ, ਪਿ੍ੰ: ਜੁਗਲ ਕਿਸ਼ੋਰ, ਹਰਦੀਪ ਸਿੰਘ ਅਜਨੋਹਾ, ਗੁਰਮੀਤ ਸਿੰਘ ਡੁਮੇਲੀ, ਸਰਪੰਚ ਬਲਵਿੰਦਰ ਸਿੰਘ ਬੱਡੋਂ, ਦਵਿੰਦਰ ਸਿੰਘ, ਹਰਵਿੰਦਰ ਸਿੰਘ ਬੱਡੋਂ, ਸੰਦੀਪ ਪਾਇਲ, ਤਰਲੋਕ ਸਿੰਘ ਬੱਡੋਂ, ਰਣਜੀਤ ਸਿੰਘ ਪੰਜੌੜ, ਜੱਸਾ ਅਜਨੋਹਾ, ਇੰਦਰਜੀਤ ਸਿੰਘ ਇੰਦਰ ਅਜਨੋਹਾ, ਤਰਸੇਮ ਸਿੰਘ ਡਾਂਡੀਆਂ, ਸੁਖਦੇਵ ਸਿੰਘ ਬੱਡੋਂ, ਸੁਖਵਿੰਦਰ ਸਿੰਘ ਰਹੱਲੀ, ਸਰਬਜੀਤ ਸਿੰਘ ਮੰਝ, ਰਾਜਾ, ਗੋਗੀ, ਡਾ. ਕੁਲਤਰਨਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਪਰਿੰਗਡੇਲਜ਼ ਪਬਲਿਕ ਸਕੂਲ ਗਾਲੜੀਆਂ (ਮੁਕੇਰੀਆਂ) ਵਿਖੇ ਕੈਲੀਗ੍ਰਾਫੀ ਪ੍ਰਤੀਯੋਗਤਾ ਕਰਵਾਈ ਅਗਲੀ ਖ਼ਬਰ ਅਕਾਲੀ ਆਗੂ ਸਿਮਰਜੀਤ ਸਿੰਘ ਅਟਵਾਲ ਦੇ ਵੱਡੇ ਭਰਾ ਅਮਰਜੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰ
Ad Position 24