21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸ਼ਾਮਚੁਰਾਸੀ ਨਗਰ ਕੌਂਸਲ ਚੋਣਾਂ 'ਚ 9 ਵਾਰਡਾਂ ਲਈ 9 ਚੋਣ ਬੂਥ ਸਥਾਪਿਤ ਕੀਤੇ

Ad Position 21
No active advertisement
ਅਜੀਤ ਡੈਸਕ 28-05-2026
ਸ਼ਾਮਚੁਰਾਸੀ, 27 ਮਈ (ਗੁਰਮੀਤ ਸਿੰਘ ਖ਼ਾਨਪੁਰੀ)- ਸ਼ਾਮਚੁਰਾਸੀ ਨਗਰ ਕੌਂਸਲ ਦੀਆਂ 13 ਜੂਨ ਨੂੰ 9 ਵਾਰਡਾਂ ਵਿਚ ਚੋਣਾਂ ਪੈਣਗੀਆਂ | ਸ਼ਾਮਚੁਰਾਸੀ ਦੇ 9 ਵਾਰਡਾਂ ਦੇ ਹੋਏ ਪੁਨਰਗਠਨ ਅਧੀਨ ਵਾਰਡ ਨੰਬਰ 1 ਅਨੁਸੂਚਿਤ ਜਾਤੀ ਲਈ, ਵਾਰਡ ਨੰਬਰ 2 ਅਨੁਸੂਚਿਤ ਜਾਤੀ (ਇਸਤਰੀ) ਲਈ, ਵਾਰਡ ਨੰਬਰ 3 ਅਨੁਸੂਚਿਤ ਜਾਤੀ ਲਈ, ਵਾਰਡ ਨੰਬਰ 4 ਇਸਤਰੀ ਲਈ ਰਾਖਵਾਂ, ਵਾਰਡ ਨੰਬਰ 5 ਜਨਰਲ ਵਰਗ ਲਈ, ਵਾਰਡ ਨੰਬਰ 6 ਪੱਛੜੀਆਂ ਸ਼ੇ੍ਰਣੀਆਂ ਲਈ, ਵਾਰਡ ਨੰਬਰ 7 ਜਨਰਲ ਵਰਗ ਲਈ, ਵਾਰਡ ਨੰਬਰ 8 ਅਨੁਸੂਚਿਤ ਜਾਤੀ (ਇਸਤਰੀ) ਅਤੇ ਵਾਰਡ ਨੰਬਰ 9 ਅਨੁਸੂਚਿਤ ਜਾਤੀ (ਇਸਤਰੀ) ਲਈ ਰਾਖਵਾਂ ਰੱਖਿਆ ਗਿਆ ਹੈ | ਇਨ੍ਹਾਂ 9 ਵਾਰਡਾਂ ਲਈ ਵੱਖ-ਵੱਖ 9 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ | ਸ਼ਾਮਚੁਰਾਸੀ ਨਗਰ ਕੌਂਸਲ ਦੇ ਵੱਖ-ਵੱਖ ਵਰਗਾਂ ਦੇ ਉਮੀਦਵਾਰਾਂ ਨੇ ਪਾਰਟੀ ਤਹਿਤ ਚੋਣਾਂ ਲੜਨ ਲਈ ਸਰਗਰਮੀਆਂ ਅਰੰਭ ਕਰ ਦਿੱਤੀਆਂ ਹਨ | ਸ਼ਾਮਚੁਰਾਸੀ ਨਗਰ ਕੌਂਸਲ ਵਿਚ ਲਗਪਗ 3371 ਵੋਟਰ ਹਨ ਅਤੇ ਚੋਣਾਂ ਵਿਚ ਇਸ ਵਾਰ ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਆਪਣੇ-ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣਗੇ ਅਤੇ ਕੁੱਝ ਆਜ਼ਾਦ ਉਮੀਦਵਾਰਾਂ ਵਲੋਂ ਚੋਣ ਲੜਨ ਦੇ ਸੰਕੇਤ ਵੀ ਪ੍ਰਾਪਤ ਹੋ ਰਹੇ ਹਨ | ਪ੍ਰਾਪਤ ਸੂਚਨਾ ਅਨੁਸਾਰ 30 ਮਈ ਤੋਂ 3 ਜੂਨ ਤੱਕ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ, 4 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 5 ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ | 13 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਹੀ ਨਤੀਜੇ ਘੋਸ਼ਿਤ ਕਰ ਦਿੱਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਪਨਿਆਲੀ ਖੁਰਦ ਵਿਖੇ ਨਹਿਰੀ ਵਿਭਾਗ ਨੇ ਕਰਾਸ ਰੈਗੂਲੇਟਰ ਪ੍ਰੋਜੈਕਟ ਕੀਤਾ ਮੁਕੰਮਲ ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਕੱਤੋਵਾਲ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ
Ad Position 24