25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਗੜ੍ਹਸ਼ੰਕਰ 'ਚ ਚੌਥਾ ਸਮਰ ਫੁੱਟਬਾਲ ਕੈਂਪ ਅੱਜ ਤੋਂ-ਰਾਏ

Ad Position 21
No active advertisement
ਅਜੀਤ ਡੈਸਕ 31-05-2026
ਗੜ੍ਹਸ਼ੰਕਰ, 30 ਮਈ (ਧਾਲੀਵਾਲ)-ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਲੋਂ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਦੀ ਅਗਵਾਈ ਹੇਠ ਚੌਥਾ ਸਮਰ ਫੁੱਟਬਾਲ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਖੇਡ ਮੈਦਾਨ 'ਚ 31 ਮਈ ਤੋਂ 30 ਜੂਨ ਤੱਕ ਲਗਾਇਆ ਜਾ ਰਿਹਾ ਹੈ | ਸਵ. ਪ੍ਰੋ. ਸੰਤੋਖ ਸਿੰਘ ਸੀਹਰਾ ਨੂੰ ਸਮਰਪਿਤ ਫੁੱਟਬਾਲ ਕੈਂਪ ਵਿਚ 7 ਸਾਲ ਤੋਂ ਲੈ ਕੇ 17 ਸਾਲ ਦੀ ਉਮਰ ਤੱਕ ਦੇ ਬੱਚੇ ਹਿੱਸਾ ਲੈ ਸਕਣਗੇ | ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਨੇ ਦੱਸਿਆ ਕਿ ਸਮਰ ਕੈਂਪ ਦਾ ਉਦਘਾਟਨ 31 ਮਈ ਨੂੰ ਸ਼ਾਮ 5 ਵਜੇ ਮੈਡਮ ਇੰਦਰਜੀਤ ਕੌਰ ਕੈਨੇਡਾ ਵਲੋਂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸਮਰ ਕੈਂਪ ਦੌਰਾਨ ਬੱਚਿਆਂ ਰੋਜ਼ਾਨਾ ਸਵੇਰੇ 5.30 ਵਜੇ ਤੋਂ 6.30 ਵਜੇ ਤੱਕ ਫੁੱਟਬਾਲ ਦੀ ਟ੍ਰੇਨਿੰਗ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੈਂਪ 'ਚ ਲੈ ਕੇ ਆਉਣ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੋਵੇਗੀ ਤੇ ਕੈਂਪ ਦੌਰਾਨ ਟ੍ਰੇਨਿੰਗ ਦੀ ਸਮੁੱਚੀ ਜ਼ਿੰਮੇਵਾਰੀ ਇੰਟਰਨੈਸ਼ਨਲ ਫੁੱਟਬਾਲ ਖਿਡਾਰੀ ਸੁਨੀਲ ਕੁਮਾਰ ਗੋਲਡੀ ਪੰਜਾਬ ਪੁਲਿਸ ਵਲੋਂ ਨਿਭਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਨਗਰ ਵਿਖੇ ਬਾਂਦਰਾ ਨੇ ਮਚਾਇਆ ਆਂਤਕ ਅਗਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼- ਕੁਲਵਿੰਦਰ ਕੌਰ ਧਾਲੀਵਾਲ
Ad Position 24