ਹੁਸ਼ਿਆਰਪੁਰ, 30 ਮਈ (ਬਲਜਿੰਦਰਪਾਲ ਸਿੰਘ)-ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫ਼ਤਿਹਗੜ੍ਹ ਹੁਸ਼ਿਆਰਪੁਰ ਵਲੋਂ ਵਰਧਮਾਨ ਥਰੈਡ ਯਾਰਡ ਹੁਸ਼ਿਆਰਪੁਰ ਵਿਖੇ ਵਿਸ਼ਵ ਨੋ ਤੰਬਾਕੂ ਦਿਵਸ ਮਨਾਇਆ | ਇਸ ਮੌਕੇ ਮੈਡੀਕਲ ਅਫ਼ਸਰ ਇੰ: ਡਾ. ਜਸਲੀਨ ਕੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਉਨ੍ਹਾਂ ਨਾਲ ਕਾਊਾਸਲਰ ਪ੍ਰਸ਼ਾਂਤ ਆਦੀਆ ਅਤੇ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ | ਇਸ ਮੌਕੇ ਫ਼ੈਕਟਰੀ ਤੋਂ ਵੰਦਨਾ ਸੀਨੀਅਰ ਐਗਜ਼ੈਕਟਿਵ, ਜੇ. ਪੀ. ਸਿੰਘ ਸੀਨੀਅਰ ਵੀ. ਸੀ. ਆਈ. ਸੀ. ਤੇ ਖ਼ੁਸ਼ਬੂ ਅਤੇ ਹੋਰ ਅਧਿਕਾਰੀ ਤੇ ਵਰਕਰ ਮੌਜੂਦ ਸਨ | ਇਸ ਮੌਕੇ ਮੈਡੀਕਲ ਅਫ਼ਸਰ ਡਾ. ਜਸਲੀਨ ਕੌਰ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਨਸ਼ਾਖੋਰੀ ਇਕ ਮਾਨਸਿਕ ਬਿਮਾਰੀ ਹੈ ਤੇ ਤੰਬਾਕੂ ਨੂੰ 'ਦੀ ਗੇਟ ਵੇਅ ਆਫ਼ ਅਦਰ ਡਰੱਗਜ਼' ਮੰਨਿਆ ਗਿਆ ਹੈ, ਕਿਉਂਕਿ ਤੰਬਾਕੂ 'ਚ 4000-7000 ਹਜ਼ਾਰ ਤੱਕ ਕੈਮੀਕਲ ਪਾਏ ਜਾਂਦੇ ਹਨ | ਇਸ ਮੌਕੇ ਕਾਊਾਸਲਰ ਪ੍ਰਸ਼ਾਂਤ ਆਦੀਆ ਨੇ ਕਿਹਾ ਕਿ ਨਸ਼ਾਖੋਰੀ ਇਕ ਮਾਨਸਿਕ ਬਿਮਾਰੀ ਹੈ ਤੇ ਨਸ਼ਾਖੋਰੀ ਇਕ ਬਾਰ ਬਾਰ ਹੋਣ ਵਾਲੀ ਤੇ ਲੰਬਾ ਸਮਾਂ ਚੱਲਣ ਵਾਲੀ ਮਾਨਸਿਕ ਬਿਮਾਰੀ ਹੈ, ਜਿਵੇਂ ਸ਼ੂਗਰ ਤੇ ਬੀ. ਪੀ. ਦੀ ਬਿਮਾਰੀ ਵਾਂਗ ਹੈ | ਇਸ ਮੌਕੇ ਪਰਮਿੰਦਰ ਕੌਰ ਕਾਊਾਸਲਰ ਨੇ ਕਿਹਾ ਕਿ ਨਸ਼ਾਖੋਰੀ ਦਾ ਇਲਾਜ ਜ਼ਿਲ੍ਹਾ ਹੁਸ਼ਿਆਰਪੁਰ 'ਚ 2 ਨਸ਼ਾ ਮੁਕਤੀ ਕੇਂਦਰ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਤੇ ਉਪ ਮੰਡਲ ਸਿਵਲ ਹਸਪਤਾਲ ਦਸੂਹਾ, ਜਿਥੇ ਮਰੀਜ਼ ਦਾ 15-21 ਦਿਨ ਡੇਟੋਕਸ਼ਿਫਿਕੇਸ਼ਨ ਕਰਨ ਉਪਰੰਤ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਮੁਹੱਲਾ ਫ਼ਤਿਹਗੜ੍ਹ ਹੁਸ਼ਿਆਰਪੁਰ ਵਿਖੇ 90 ਦਿਨ ਇਲਾਜ ਅਧੀਨ ਰੱਖਿਆ ਜਾਂਦਾ ਹੈ | ਇਥੇ ਮਰੀਜ਼ ਨੂੰ ਵੋਕੇਸ਼ਨ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਰੈੱਡਕਰਾਸ ਦੇ ਸਹਿਯੋਗ ਨਾਲ ਕੋਰਸ ਕਰਵਾਏ ਜਾਂਦੇ ਹਨ |