25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਐਲੀ. ਸਕੂਲ ਲਾਂਬੜਾ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਤੇ ਵਰਕਸ਼ਾਪ ਲਗਾਈ

Ad Position 21
No active advertisement
ਅਜੀਤ ਡੈਸਕ 31-05-2026
ਬੁੱਲ੍ਹੋਵਾਲ, 30 ਮਈ (ਲੁਗਾਣਾ) ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਲਾਂਬੜਾ ਵਿਖੇ ਮੈਗਾ ਪੀ.ਟੀ.ਐੱਮ ਦਾ ਆਯੋਜਨ ਮੁੱਖ ਅਧਿਆਪਕਾ ਮੈਡਮ ਸਤਵੰਤ ਕੌਰ ਲੁਗਾਣਾ ਦੀ ਅਗਵਾਈ ਵਿਚ ਕੀਤਾ ਗਿਆ | ਇਸ ਮੌਕੇ ਕਰਵਾਈ ਵਰਕਸ਼ਾਪ ਵਿਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਬਲਾਕ ਰਿਸੋਰਸ ਕੋਆਰਡੀਨੇਟਰ ਅਸ਼ੋਕ ਕੁਮਾਰ ਨੇ ਬੱਚਿਆਂ ਦੇ ਮਾਪਿਆਂ, ਐੱਸ.ਐੱਮ.ਸੀ ਮੈਂਬਰਾਂ ਤੇ ਪਤਵੰਤੇ ਸੱਜਣਾਂ ਨਾਲ ਸਕੂਲ ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਪੜਾਈ ਨਾਲ ਜੋੜੀ ਰੱਖਣ ਦੀ ਸਾਂਝੀ ਜ਼ਿੰਮੇਵਾਰੀ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ | ਇਸ ਦੌਰਾਨ ਸਿਖਿਆ ਵਿਭਾਗ ਵੱਲੋਂ ਜਾਰੀ ਸਕੂਲ ਸਿਖਿਆ ਗੁਣਵੱਤਾ ਰਿਪੋਰਟ ਅਤੇ ਪੰਜਾਬ ਦੇ ਸਕੂਲਾਂ ਦਾ ਦੇਸ਼ ਭਰ ਵਿਚ ਪਹਿਲੇ ਸਥਾਨ ਤੇ ਆਉਣ ਦੀ ਜਾਣਕਾਰੀ ਵੀ ਸਾਝੀ ਕੀਤੀ | ਹਾਜ਼ਰ ਵਿਅਕਤੀਆਂ ਤੇ ਮਾਪਿਆਂ ਨਾਲ ਸਕੂਲ ਸਿਖਿਆ ਵਿਭਾਗ ਦੀਆਂ ਪ੍ਰਾਪਤੀਆਂ ਵਾਰੇ ਜਾਣਕਾਰੀ ਪੈਂਫਲੇਟ ਦੇ ਰੂਪ ਵਿਚ ਦਿੱਤੀ ਗਈ | ਇਸ ਮੌਕੇ ਐਸ.ਐਮ.ਸੀ ਚੇਅਰਪਰਸਨ ਸਵਿਤਾ ਰਾਣੀ, ਹਰਵਿੰਦਰ ਕੌਰ, ਮਨਿੰਦਰਜੀਤ ਸਿੰਘ, ਸੰਦੀਪ ਕੌਰ, ਸੁਨੀਤਾ ਕੁਮਾਰੀ, ਮਨਜੀਤ ਕੌਰ, ਮਲਕੀਤ ਕੌਰ, ਰੇਖਾ ਰਾਣੀ, ਗੁਰਪ੍ਰੀਤ ਕੌਰ, ਡਾ.ਅਮਨਦੀਪ ਸਿੰਘ, ਬਲਵੀਰ ਕੌਰ, ਮਲਕੀਤ ਕੌਰ, ਸੰਦੀਪ ਕੌਰ, ਕੁਸ਼ੱਲਿਆ ਰਾਣੀ, ਸੰਤੋਸ਼ ਕੁਮਾਰੀ, ਚਰਨਜੀਤ ਕੌਰ, ਸਾਹਿਬਜੀਤ ਸਿੰਘ, ਮੇਹਰ ਚੰਦ, ਅਮਿ੍ਤਾ ਸੈਣੀ, ਸੁਰਿੰਦਰ ਕੌਰ, ਰਾਜਵਿੰਦਰ ਕੌਰ, ਬਖਸ਼ੋ ਦੇਵੀ, ਛਿੰਦਰ ਕੌਰ ਤੋਂ ਇਲਾਵਾ ਵਿਦਿਆਰਥੀਆਂ ਦੇ ਹੋਰ ਮਾਪੇ ਤੇ ਕਮੇਟੀ ਮੈੱਬਰ ਵੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਐਸ. ਪੀ. ਐਨ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਚ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਅਗਲੀ ਖ਼ਬਰ ਪੁਰੇਵਾਲ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਜ਼ਿਲ੍ਹਾ ਕੋਰ ਫੋਰਮ ਦੇ ਮੈਂਬਰ ਨਿਯੁਕਤ
Ad Position 24