16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਦਿੱਲੀ ਦੇ ਸ਼ਾਸਕਾਂ ਦੀ ਸੋਚ ਅਤੇ ਸਾਧਨ ਪੰਜਾਬ ਅਤੇ ਸਿੱਖ ਕੌਮ ਲਈ ਬਹੁਤ ਖ਼ਤਰਨਾਕ-ਇਮਾਨ ਸਿੰਘ ਮਾਨ

Ad Position 21
No active advertisement
ਅਜੀਤ ਡੈਸਕ 04-06-2026

ਮੁਕੇਰੀਆਂ, 3 ਜੂਨ (ਰਾਮਗੜ੍ਹੀਆ)- ਗੁਰੂ ਸਾਹਿਬਾਨ ਦੀ ਸਰਬੱਤ ਦੇ ਭਲੇ ਦੀ ਸੋਚ ਉੱਪਰ ਪਹਿਰਾ ਦੇਣਾ ਇਸ ਸਮੇਂ ਸਖਤ ਲੋੜ ਹੈ ਕਿਉਂਕਿ ਦਿੱਲੀ ਦੇ ਸ਼ਾਸਕਾਂ ਦੀ ਸੋਚ ਅਤੇ ਸਾਧਨ ਪੰਜਾਬ ਅਤੇ ਸਿੱਖ ਕੌਮ ਲਈ ਬਹੁਤ ਖਤਰਨਾਕ ਹਨ। ਇਹ ਪ੍ਰਗਟਾਵਾ ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਕੇਰੀਆਂ ਵਿਖੇ ਪਰਮਿੰਦਰ ਸਿੰਘ ਖਾਲਸਾ ਸਰਕਲ ਪ੍ਰਧਾਨ ਦੀ ਅਗਵਾਈ ਹੇਠ ਹੋਏ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਇਸ ਸਮੇਂ ਇਮਾਨ ਸਿੰਘ ਨੇ ਕਿਹਾ ਕਿ ਕੇਂਦਰ ਦੀਆਂ ਹੁਣ ਤੱਕ ਸਰਕਾਰਾਂ ਨੇ ਪੰਜਾਬ ਦੇ ਸਾਧਨਾਂ ਦੀ ਵੱਡੇ ਪੱਧਰ ‘ਤੇ ਲੁੱਟ ਕੀਤੀ, ਪਾਣੀਆਂ ਦੇ ਹੱਕ ਉੱਪਰ ਵੱਡਾ ਡਾਕਾ ਮਾਰਿਆ, ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਦੀ ਧਰਤੀ ਤੋਂ ਤਬਦੀਲ ਕਰਕੇ ਹੋਰ ਸਟੇਟਾਂ ‘ਚ ਲਿਜਾਣ ਲਈ ਗਹਿਰੀਆਂ ਸਾਜਿਸ਼ਾਂ ਕੀਤੀਆਂ ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਖਤਮ ਹੋ ਗਏ ਅਤੇ ਕੇਂਦਰ ਸਰਕਾਰ ਸਿੱਖ ਕੌਮ ਦੀ ਸਲਾਹ ਲਏ ਤੋਂ ਬਗੈਰ ਅਪਰੇਸ਼ਨ ਸੰਦੂਰ ਕਰਕੇ ਇੱਥੇ ਹਮੇਸ਼ਾ ਜੰਗ ਦੇ ਮਾਹੌਲ ਨੂੰ ਬਣਾਈ ਰੱਖਦੀ ਹੈ ਜਿਸ ਨਾਲ ਖਿੱਤੇ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਤੇ ਇੱਥੇ ਕੋਈ ਵੀ ਇੰਡਸਟਰੀ ਲਾਉਣ ਨੂੰ ਤਿਆਰ ਨਹੀਂ ਹੁੰਦਾ। ਇਸ ਸਮੇਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੰਥਕ ਸਰਕਾਰ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿਧਾਂਤਕ ਪੰਥਕ ਏਕਤਾ ਦੀ ਹਮਾਇਤ ਕਰਦਾ ਹੈ। ਇਸ ਸਮੇਂ ਡਾਕਟਰ ਹਰਜਿੰਦਰ ਸਿੰਘ ਜੱਖੂ ਦੁਆਬਾ ਇੰਚਾਰਜ ਪਾਰਟੀ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਪੰਜਾਬ ਵਿੱਚ ਰਾਜਸੀ ਤਬਦੀਲੀ ਲਿਆਉਣ ਲਈ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਫਗਵਾੜਾ ਵਿਖੇ 13 ਜੂਨ ਨੂੰ ਬੇਗਮਪੁਰਾ ਖਾਲਸਾ ਲਹਿਰ ਦਾ ਆਰੰਭ ਕਰਨਗੇ। ਇਸ ਸਮੇਂ ਗੁਰਨਾਮ ਸਿੰਘ ਸਿੰਗੜੀਵਾਲਾ, ਗੁਰਦੀਪ ਸਿੰਘ ਖੁਣਖੁਣ, ਸੰਦੀਪ ਸਿੰਘ ਖਾਲਸਾ ਟਾਂਡਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਜੂਨ 84 ਦੇ ਸਮੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ 13 ਜੂਨ ਨੂੰ ਫਗਵਾੜਾ ਵਿਖੇ ਹੋ ਰਹੇ ਬੇਗਮਪੁਰਾ ਪੰਥਕ ਇਕੱਠ ਵਿੱਚ ਵੱਡੀ ਪੱਧਰ ‘ਤੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਸਮੇਂ ਕੁਲਦੀਪ ਸਿੰਘ ਮਸੀਤੀ, ਬੀਬੀ ਰਾਜਵਿੰਦਰ ਕੌਰ ਢੱਡੇ ਫਤਿਹ, ਬੀਬੀ ਪ੍ਰੀਆ ਕੌਰ ਸਿੰਘ, ਜਗਦੀਸ਼ ਸਿੰਘ ਚੱਬੇਵਾਲ, ਹਰਵਿੰਦਰ ਸਿੰਘ ਹੀਰਾ, ਮਹਿਤਾਬ ਸਿੰਘ ਹੁੰਦਲ, ਅਵਤਾਰ ਸਿੰਘ ਝਿੰਗੜਾ, ਸੰਤੋਖ ਸਿੰਘ ਢਾਲੋਵਾਲ, ਸੁਖਦੇਵ ਸਿੰਘ ਮਿਰਚਾਂ ਵਾਲਾ, ਸਰਬਜੀਤ ਸਿੰਘ ਰੰਗਾ, ਗੁਰਪ੍ਰੀਤ ਸਿੰਘ ਲਾਡੀ, ਲਖਵਿੰਦਰ ਸਿੰਘ ਮਾਨਾ, ਸਤਨਾਮ ਸਿੰਘ ਧਾਮੀਆਂ, ਸੁਖਦੇਵ ਸਿੰਘ ਕਾਹਰੀ, ਬੂਟਾ ਸਿੰਘ ਸਿੰਗੜੀਵਾਲਾ, ਦਲੀਪ ਸਿੰਘ ਬੁੱਢੇਵਾਲ ਗੁਰਮੀਤ ਸਿੰਘ ਮਸਾਹਿਬਪੁਰ ਹਰਜੀਤ ਸਿੰਘ ਮਸਾਹਿਬਪੁਰ, ਸਤਵੰਤ ਸਿੰਘ ਮੁਰਾਦਪੁਰ, ਰਚਨ ਸਿੰਘ ਟਾਂਡਾ ਚੂੜੀਆਂ, ਪ੍ਰਿਤਪਾਲ ਸਿੰਘ ਮੁਰਾਦਪੁਰ, ਭਜਣ ਸਿੰਘ ਟਾਂਡਾ ਚੂੜੀਆਂ, ਬਿੱਟੂ ਮਹਿਤਪੁਰ, ਸ਼ੇਰਾ ਅਟੱਲਗੜ੍ਹ ਦਲੀਪ ਸਿੰਘ, ਦੀਪਾ ਹੀਰਾ ਸਿੰਘ, ਵੱਡੀ ਪੱਧਰ ਤੇ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਠੇਕੇਦਾਰੀ ਸਿਸਟਮ ਦਾ ਮਤਲਬ ਕਰਮਚਾਰੀਆਂ ਦੀ ਲੁੱਟ ਨਹੀਂ ਬਲਕਿ ਸੰਵਿਧਾਨਕ ਸੇਵਾਵਾਂ ਮੁਹੱਈਆ ਕਰਵਾਉਣਾ: ਧੀਮਾਨ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
Ad Position 24