16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸੰਪਰਕ ਸੜਕਾਂ ਤੋਂ ਵੀ ਭੈੜੀ ਬਣ ਗਈ ਹੈ ‘ਗੜ੍ਹਸ਼ੰਕਰ ਦੇ ਨੰਗਲ ਚੌਕ’ ਦੀ ਹਾਲਤ

Ad Position 21
No active advertisement
ਅਜੀਤ ਡੈਸਕ 04-06-2026


ਗੜ੍ਹਸ਼ੰਕਰ, 3 ਜੂਨ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਚੌਂਕ ਦੀ ਖਸਤਾ ਹਾਲਤ ਪਿੰਡਾਂ ਦੀਆਂ ਲਿੰਕ ਸੜਕਾਂ ਤੋਂ ਵੀ ਭੈੜੀ ਬਣ ਗਈ ਹੈ। ਜਦੋਂ ਸ਼ਹਿਰ ਦੇ ਮੁੱਖ ਚੌਂਕ ਦੀ ਬਦਤਰ ਹਾਲਤ ਵੇਖਣ ਨੂੰ ਮਿਲੇ ਤਾਂ ਫਿਰ ਬਾਕੀ ਦੀਆਂ ਸੜਕਾਂ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਗੜ੍ਹਸ਼ੰਕਰ ਸ਼ਹਿਰ ਵਿਚ ਸੀਵਰੇਜ ਪਾਉਣ ਲਈ ਚੱਲ ਰਹੀ ਪੁਟਾਈ ਦਾ ਖ਼ਮਿਆਜ਼ਾ ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਵੱਖ-ਵੱਖ ਸੜਕਾਂ ‘ਤੇ ਰਹਿੰਦੇ ਅਤੇ ਉੱਥੋਂ ਨਿੱਤ ਲੰਘਣ ਵਾਲੇ ਲੋਕ ਭੁਗਤ ਰਹੇ ਹਨ, ਉੱਥੇ ਹੀ ਸਭ ਤੋਂ ਬਦਤਰ ਹਾਲਤ ਸ਼ਹਿਰ ਦੇ ਨੰਗਲ ਚੌਂਕ, ਸ੍ਰੀ ਅਨੰਦਪੁਰ ਸਾਹਿਬ ਚੌਂਕ ਅਤੇ ਸ੍ਰੀ ਅਨੰਦਪੁਰ ਸਾਹਿਬ ਸੜਕ ਦੀ ਬਣੀ ਹੋਈ ਹੈ। ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਸ਼ਹਿਰ ਦੇ ਨੰਗਲ ਚੌਂਕ ਦੀ ਪੁਟਾਈ ਕਰਨ ਤੋਂ ਬਾਅਦ ਉੱਥੇ ਸੁਧਾਰ ਕਰਨ ਲਈ ਪ੍ਰਸ਼ਾਸਨ ਦਾ ਇਕ ਫ਼ੀਸਦੀ ਯਤਨ ਸਾਹਮਣੇ ਨਹੀਂ ਆਇਆ। ਪਹਿਲਾ ਜਿੱਥੇ ਪਿਛਲੇ ਸਮੇਂ ਤੋਂ ਨੰਗਲ ਚੌਂਕ ਦੇ ਦੁਕਾਨਦਾਰ ਅਤੇ ਰਾਹਗੀਰ ਚੌਂਕ ਵਿਚੋਂ ਉੱਡਦੀ ਧੂੜ ਤੋਂ ਪ੍ਰੇਸ਼ਾਨ ਰਹੇ ਹਨ, ਉੱਥੇ ਹੀ ਹੁਣ ਧੂੜ ਦੇ ਨਾਲ ਨਾਲ ਚੌਂਕ ‘ਚ ਪਏ ਖੱਡਿਆਂ ਦਾ ਵੀ ਸਾਹਮਣਾ ਕਰ ਰਹੇ ਹਨ। ਇੱਥੋਂ ਸਵੇਰ ਅਤੇ ਸ਼ਾਮ ਸਮੇਂ ਲੰਘਣ ਵਾਲੇ ਸੈਂਕੜੇ �ਵਰਲੋਡ ਟਿੱਪਰਾਂ ਦੀ ਬਦੌਲਤ ਚੌਂਕ ਅਤੇ ਆਸ ਪਾਸ ਦੀਆਂ ਸੜਕਾਂ ਦੀ ਹਾਲਤ ਹੋਰ ਵੀ ਪਤਲੀ ਹੁੰਦੀ ਜਾ ਰਹੀ ਹੈ। ਨੰਗਲ ਚੌਂਕ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਚੌਂਕ ਤੱਕ ਸੜਕ ਦੀ ਹਾਲਤ ਸਰਕਾਰ ਦੇ ਵਿਕਾਸ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਮੂੰਹੋਂ ਬਿਆਨ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ - ਤਲਵਾੜ ਅਗਲੀ ਖ਼ਬਰ ਠੇਕੇਦਾਰੀ ਸਿਸਟਮ ਦਾ ਮਤਲਬ ਕਰਮਚਾਰੀਆਂ ਦੀ ਲੁੱਟ ਨਹੀਂ ਬਲਕਿ ਸੰਵਿਧਾਨਕ ਸੇਵਾਵਾਂ ਮੁਹੱਈਆ ਕਰਵਾਉਣਾ: ਧੀਮਾਨ
Ad Position 24