30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਡਾਇਗਨੋਸਟਿਕ ਕਿੱਟ ਤੇ ਐਨ. ਸੀ. ਡੀ. ਸੰਬੰਧੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਕਰਵਾਈ

Ad Position 21
No active advertisement
ਅਜੀਤ ਡੈਸਕ 08-06-2026
ਹੁਸ਼ਿਆਰਪੁਰ, 7 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਨਿਰਦੇਸ਼ ਹੇਠ ਜ਼ਿਲੇ੍ਹ ਦੇ ਸਾਰੇ ਕਮਿਊਨਿਟੀ ਹੈਲਥ ਅਫ਼ਸਰਾਂ ਲਈ ਡਾਇਗਨੋਸਟਿਕ ਕਿੱਟ, ਜੱਚਾ-ਬੱਚਾ ਸਿਹਤ ਤੇ ਗੈਰ ਸੰਚਾਰੀ ਬਿਮਾਰੀਆਂ ਸਟਰੈਂਥਨਿੰਗ ਸੰਬੰਧੀ ਵੱਖ-ਵੱਖ ਬੈਚਾਂ ਰਾਹੀਂ ਤਿੰਨ ਦਿਨਾਂ ਦੀ ਟ੍ਰੇਨਿੰਗ ਕਰਵਾਈ ਗਈ | ਇਸ ਸੰਬੰਧੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ 'ਤੇ ਸਿਹਤ ਸੇਵਾਵਾਂ ਦੀ ਗੁਣਵੱਤਾ ਵਧਾਉਣਾ ਤੇ ਆਯੁਸ਼ਮਾਨ ਆਰੋਗਿਆ ਕੇਂਦਰਾਂ 'ਚ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨਾ ਹੈ | ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ, ਦਵਿੰਦਰ ਸਿੰਘ ਡਬਲਿਊੁ. ਐਚ. ਪੀ., ਰਜਿੰਦਰ ਕੁਮਾਰ ਐਨ. ਸੀ. ਡੀ. ਕੰਸਲਟਡ, ਰੋਹਿਤ ਸ਼ਰਮਾ ਬਲਾਕ ਐਜੂਕੇਟਰ ਤੇ ਹੋਰ ਸਟਾਫ਼ ਹਾਜ਼ਰ ਸਨ | ਇਸ ਸੰਬੰਧੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਸਿਹਤ ਸੇਵਾਵਾਂ ਨੂੰ ਤੇਜ਼ੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ | ਇਸ ਮੌਕੇ ਡਾ. ਵਿਸ਼ਾਲੀ ਸ਼ਰਮਾ, ਪੈਥਾਲੋਜਿਸਟ ਨੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਸੀ. ਐਚ. ਓਜ਼ ਨੂੰ ਸੈਂਪਲ ਇਕੱਠਾ ਕਰਨ ਦੀ ਸਹੀ ਤਕਨੀਕ, ਟੈੱਸਟ ਕਰਨ ਦੀ ਪ੍ਰਕਿਰਿਆ ਅਤੇ ਨਤੀਜਿਆਂ ਦੀ ਸਹੀ ਵਿਆਖਿਆ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ | ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਆਸਿਫ਼ ਮੁਹੰਮਦ ਤੇ ਜ਼ਿਲ੍ਹਾ ਟੀ. ਬੀ. ਅਫ਼ਸਰ ਡਾਕਟਰ ਸ਼ਕਤੀ ਨੇ ਜਾਣਕਾਰੀ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਦਰਬਾਰ ਅÏਲੀਆ ਅਹਿਮਦ ਸ਼ਾਹ ਸਖੀ ਸਰਵਰ ਦਰਬਾਰ ਹਰਦੋਥਲਾ ਵਿਖੇ ਸਮਾਗਮ 24 ਤੋਂ ਅਗਲੀ ਖ਼ਬਰ ਬਰਸੀ ਸਮਾਗਮ ਕੱਲ੍ਹ
Ad Position 24