30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਗ੍ਰੀਨ ਅਸਟੇਟ ਵੈੱਲਫੇਅਰ ਸੁਸਾਇਟੀ ਨੇ ਵਾਤਾਵਰਨ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 08-06-2026
ਗੜ੍ਹਦੀਵਾਲਾ, 7 ਜੂਨ (ਚੱਗਰ)-ਗ੍ਰੀਨ ਅਸਟੇਟ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਗੜ੍ਹਦੀਵਾਲਾ ਵਿਖੇ ਕਾਲੋਨੀ ਦੇ ਪ੍ਰਧਾਨ ਰੇਸ਼ਮ ਸਿੰਘ ਦੀ ਅਗਵਾਈ 'ਚ ਕਾਲੋਨੀ ਵਾਸੀਆਂ ਤੇ ਬੱਚਿਆਂ ਨਾਲ ਮਿਲ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਤੇ ਬੱਚਿਆਂ ਵਲੋਂ ਵੱਖ-ਵੱਖ ਸਥਾਨਾਂ ਤੇ ਛਾਂਦਾਰ ਬੂਟੇ ਲਗਾਏ | ਇਸ ਮੌਕੇ ਸਮੂਹ ਕਾਲੋਨੀ ਵਾਸੀਆਂ ਤੇ ਬੱਚਿਆਂ ਨੂੰ ਰੁੱਖਾਂ ਦੀ ਮਹੱਤਤਾ, ਸਾਫ਼-ਸੁਥਰੇ ਵਾਤਾਵਰਨ ਤੇ ਕੁਦਰਤ ਦੀ ਸੰਭਾਲ ਬਾਰੇ ਜਾਗਰੂਕ ਕੀਤਾ | ਇਸ ਮੌਕੇ ਪ੍ਰਧਾਨ ਮਾਸਟਰ ਰੇਸ਼ਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਅੱਜ ਦੇ ਇਹ ਨੰਨੇ੍ਹ ਬੱਚੇ ਕੱਲ੍ਹ ਦੇ ਜ਼ਿੰਮੇਵਾਰ ਨਾਗਰਿਕ ਬਣ ਕੇ ਸਾਡੇ ਵਾਤਾਵਰਨ ਦੀ ਰੱਖਿਆ ਤੇ ਸੰਭਾਲ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣਗੇ | ਇਸ ਮੌਕੇ ਮੀਤ ਪ੍ਰਧਾਨ ਚਰਨਜੀਤ ਸਿੰਘ, ਸਕੱਤਰ ਸਤੀਸ਼ ਕੁਮਾਰ, ਕੈਸ਼ੀਅਰ ਗੁਰਦੀਪ ਸਿੰਘ, ਤਰਲੋਚਨ ਸਿੰਘ, ਮੋਹਿਤ ਸੇਠ, ਪਟੇਲ ਸਿੰਘ, ਜਗਮੋਹਨ, ਅਮਨ ਸ਼ਰਮਾ, ਬਲਿੰਦਰ ਸਿੰਘ, ਰੋਬਿਨ ਕਪਿਲਾ, ਪਿਊਸ਼ ਬਤਰਾ, ਹਰਮਿੰਦਰਪਾਲ ਸਿੰਘ, ਪਰਮਿੰਦਰ ਸਿੰਘ, ਪ੍ਰਦੀਪ ਕੁਮਾਰ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸਾਈਕਲ ਦਿਵਸ ਸੰਬੰਧੀ ਹੁਸ਼ਿਆਰਪੁਰ ਸਾਈਕਲਿੰਗ ਕਲੱਬ ਨੇ ਕੱਢੀ ਸਾਈਕਲ ਰੈਲੀ ਵਿਧਾਇਕ ਜਿੰਪਾ ਤੇ ਖੰਨਾ ਨੇ ਰੈਲੀ ਨ... ਅਗਲੀ ਖ਼ਬਰ ਦਰਬਾਰ ਅÏਲੀਆ ਅਹਿਮਦ ਸ਼ਾਹ ਸਖੀ ਸਰਵਰ ਦਰਬਾਰ ਹਰਦੋਥਲਾ ਵਿਖੇ ਸਮਾਗਮ 24 ਤੋਂ
Ad Position 24