30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸ੍ਰੀਮਦ ਭਾਗਵਤ ਕਥਾ ਸੰਬੰਧੀ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 08-06-2026
ਬੀਣੇਵਾਲ, 7 ਜੂਨ (ਬੈਜ ਚੌਧਰੀ)-ਸ੍ਰੀ ਰਾਧਾ ਕ੍ਰਿਸ਼ਨ ਮੰਡਲ ਤੇ ਮਾਂ ਜਵਾਲਾ ਜੀ ਜਾਗਰਣ ਕਮੇਟੀ ਵਲੋਂ ਪਿੰਡ ਪਿੱਪਲੀਵਾਲ ਵਿਖੇ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਮਹਾਂਪੁਰਾਣ ਕਥਾ ਸੰਬੰਧੀ ਵਿਸ਼ਾਲ ਸ਼ੋਭਾ ਤੇ ਕਲਸ਼ ਯਾਤਰਾ ਕੱਢੀ ਗਈ | ਇਹ ਸ਼ੋਭਾ ਯਾਤਰਾ ਪਿੱਪਲੀਵਾਲ ਤੋਂ ਸ਼ੁਰੂ ਹੋ ਕੇ ਅੱਡਾ ਝੁੰਗੀਆਂ, ਟਿੱਬੀਆਂ, ਬੀਣੇਵਾਲ ਤੋਂ ਹੁੰਦੀ ਹੋਈ ਵਾਪਸ ਪਿੱਪਲੀ ਵਾਲ ਪਹੁੰਚੀ | ਸ਼ੋਭਾ ਯਾਤਰਾ 'ਚ ਬਿੰਦੂ ਭੂੰਬਲਾ, ਦਰਸ਼ਨ ਲਾਲ, ਕਮਲਜੀਤ ਬਿੱਟੂ ਸਾਬਕਾ ਸਰਪੰਚ, ਪਿੰਕਾ ਭੂੰਬਲਾ, ਪਵਨ ਸ਼ਰਮਾ, ਅਜੈਬ ਸਿੰਘ ਬੋਪਾਰਾਏ, ਨਰੇਸ਼ ਕੰਬਾਲਾ, ਰਿੰਕੂ ਚਾਂਦਪੁਰੀ, ਸਰਪੰਚ ਰਮਨ ਕੁਮਾਰ, ਚੇਤਨ ਐਰੀ ਸਣੇ ਵੱਡੀ ਗਿਣਤੀ 'ਚ ਸ਼ਰਧਾਲੂ ਜਿਨ੍ਹਾਂ 'ਚ ਮਹਿਲਾਵਾਂ ਤੇ ਬੱਚੇ ਵੀ ਹਾਜ਼ਰ ਸਨ | ਸ੍ਰੀ ਮਦ ਭਾਗਵਤ ਕਥਾ 8 ਜੂਨ ਤੋਂ 14 ਜੂਨ ਤੱਕ ਰੋਜ਼ਾਨਾ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਬਟਵਾੜਾ ਵਿਖੇ ਖੇਡ ਪਾਰਕ ਦਾ ਵਿਧਾਇਕ ਘੁੰਮਣ ਵਲੋਂ ਉਦਘਾਟਨ ਅਗਲੀ ਖ਼ਬਰ ਲੋਕਾਂ ਨੂੰ ਬੂਟੇ ਲਗਾਉਣ ਲਈ ਵਣ ਵਿਭਾਗ ਨੇ ਕੀਤਾ ਪ੍ਰੇਰਿਤ
Ad Position 24