30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਬਟਵਾੜਾ ਵਿਖੇ ਖੇਡ ਪਾਰਕ ਦਾ ਵਿਧਾਇਕ ਘੁੰਮਣ ਵਲੋਂ ਉਦਘਾਟਨ

Ad Position 21
No active advertisement
ਅਜੀਤ ਡੈਸਕ 08-06-2026
ਰਾਮਗੜ੍ਹ ਸੀਕਰੀ, 7 ਜੂਨ (ਕਟੋਚ)-ਬਲਾਕ ਤਲਵਾੜਾ ਦੇ ਪਿੰਡ ਬਟਵਾੜਾ ਵਿਖੇ ਕਰੀਬ 23.17 ਲੱਖ ਰੁਪਏ ਦੀ ਲਾਗਤ ਨਾਲ ਵਿਸ਼ਾਲ ਸ਼ਾਨਦਾਰ ਬਹੁਮੰਤਵੀ ਖੇਡ ਪਾਰਕ ਦਾ ਉਦਘਾਟਨ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਵਲੋਂ ਕੀਤਾ | ਇਸ ਤੋਂ ਪਹਿਲਾਂ ਪਿੰਡ ਪਹੁੰਚਣ 'ਤੇ ਵਿਧਾਇਕ ਘੁੰਮਣ ਦਾ ਸਰਪੰਚ ਨਰੇਸ਼ ਕੁਮਾਰ ਵਕੀਲ ਦੀ ਅਗਵਾਈ 'ਚ ਸਮੂਹ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਕੁਮਾਰ, ਨਗਰ ਕੌਂਸਲ ਪ੍ਰਧਾਨ ਆਸ਼ੂ ਅਰੋੜਾ, ਪੁਸ਼ਪਿੰਦਰ ਜੋਗੀ, ਸ਼ਿਵਮ ਤਲੂਜਾ, ਸੁਮਨ ਰਾਜਪੂਤ, ਸਰਪੰਚ ਵਿਨੋਦ ਸ਼ਰਮਾ, ਸਰਪੰਚ ਅਸ਼ਵਨੀ ਪੱਪੀ, ਸਰਪੰਚ ਰੀਨਾ ਅਲੇਰਾ, ਡਾ. ਸ਼ਿਵ ਦੱਤ ਭਟੇੜ, ਨਵਜੀਵਨ ਪਟਿਆਲ, ਡਾ. ਲਸ਼ਕਰ ਸਿੰਘ, ਕੈਪਟਨ ਬਚਿੱਤਰ ਸਿੰਘ, ਸਰਪੰਚ ਧਰਮਵੀਰ, ਪ੍ਰਧਾਨ ਸ਼ੰਭੂ ਦੱਤ, ਅਜੇ ਪਰਮਾਰ ਤੋਂ ਇਲਾਵਾ ਵੱਡੀ ਸੰਖਿਆ 'ਚ ਇਲਾਕਾ ਨਿਵਾਸੀ ਹਾਜ਼ਰ ਸਨ | ਇਸ ਮੌਕੇ ਹਾਜ਼ਰੀ ਨੂੰ ਸੰਬੋਧਿਤ ਕਰਦਿਆਂ ਵਿਧਾਇਕ ਘੁੰਮਣ ਨੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਦਸੂਹਾ ਹਲਕੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਤਕਰੀਬਨ ਪੂਰੇ ਕੀਤੇ ਜਾ ਚੁੱਕੇ ਹਨ | ਇਸ ਮੌਕੇ ਕੈਪਟਨ ਬਚਿੱਤਰ ਸਿੰਘ ਨੇ ਸੰਬੋਧਨ ਕਰਦਿਆਂ ਵਿਧਾਇਕ ਘੁੰਮਣ ਦੇ ਪਿੰਡ ਆਉਣ 'ਤੇ ਆਖਦਿਆਂ ਪਿੰਡ ਨੂੰ ਖੇਡ ਪਾਰਕ ਜਿਹੀ ਸੌਗਾਤ ਦੇਣ ਲਈ ਧੰਨਵਾਦ ਪ੍ਰਗਟਾਇਆ | 'ਆਪ' ਆਗੂ ਡਾ. ਸ਼ਿਵ ਦੱਤ ਭਟੇੜ ਨੇ ਵੀ ਸੰਬੋਧਿਤ ਕਰਦਿਆਂ ਵਿਧਾਇਕ ਘੁੰਮਣ ਵਲੋਂ ਹਲਕੇ ਵਿਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਦਾ ਵੇਰਵਾ ਦਿੱਤਾ | ਇਸ ਮੌਕੇ ਪੰਚਾਇਤ ਵਲੋਂ ਵਿਧਾਇਕ ਘੁੰਮਣ ਨੂੰ ਸਨਮਾਨਿਤ ਵੀ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਾਣਕਢੇਰੀ–ਬਹਿਰਾਮ ਸਿਰਸਤਾ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ, ਪ੍ਰਸ਼ਾਸਨ ਤੇ ਵਿਭਾਗ ਖ਼ਾਮੋਸ਼ ਅਗਲੀ ਖ਼ਬਰ ਸ੍ਰੀਮਦ ਭਾਗਵਤ ਕਥਾ ਸੰਬੰਧੀ ਸ਼ੋਭਾ ਯਾਤਰਾ ਕੱਢੀ
Ad Position 24