29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਅਰੋੜਾ ਵੰਸ਼ ਸਭਾ ਵਲੋਂ ਵਧੀਆ ਅੰਕ ਹਾਸਿਲ ਕਰਨ ਵਾਲੀ ਹਿਨਾਇਆ ਅਰੋੜਾ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 08-06-2026
ਹੁਸ਼ਿਆਰਪੁਰ, 7 ਜੂਨ (ਬਲਜਿੰਦਰਪਾਲ ਸਿੰਘ)-ਅਰੋੜਾ ਵੰਸ਼ ਸਭਾ ਹੁਸ਼ਿਆਰਪੁਰ ਵਲੋਂ ਪ੍ਰਧਾਨ ਦੀਪਕ ਨਰੂਲਾ ਦੀ ਅਗਵਾਈ 'ਚ ਜੇਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਹਿਨਾਇਆ ਅਰੋੜਾ ਜਿਸ ਨੇ 10ਵੀਂ ਬੋਰਡ ਦੀ ਪ੍ਰੀਖਿਆ 'ਚ 95.2 ਫ਼ੀਸਦੀ ਅੰਕ ਪ੍ਰਾਪਤ ਕੀਤੇ, ਨੂੰ ਅਰੋੜਾ ਵੰਸ਼ ਦੇ ਸੰਸਥਾਪਕ ਸ੍ਰੀ ਅਰੂਟ ਜੀ ਮਹਾਰਾਜ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਸਭਾ ਦੇ ਸਰਪ੍ਰਸਤ ਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਅਰੋੜਾ ਵੰਸ਼ ਸਭਾ ਦੇ ਪ੍ਰਧਾਨ ਦੀਪਕ ਨਰੂਲਾ ਨੇ ਹਿਨਾਇਆ ਅਰੋੜਾ ਨੂੰ ਸਨਮਾਨਿਤ ਕਰਦਿਆਂ ਉਸਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਰਪ੍ਰਸਤ ਸੰਜੀਵ ਅਰੋੜਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨਾ ਸੰਸਥਾ ਦੀਆਂ ਪ੍ਰਮੁੱਖ ਤਰਜੀਹਾਂ 'ਚ ਸ਼ਾਮਿਲ ਹੈ | ਇਸ ਮੌਕੇ ਹਿਨਾਇਆ ਅਰੋੜਾ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ, ਅਧਿਆਪਕਾਂ ਤੇ ਸਕੂਲ ਦੇ ਸਹਿਯੋਗੀ ਮਾਹੌਲ ਨੂੰ ਦਿੱਤਾ | ਆਖ਼ਰ 'ਚ ਅਰੋੜਾ ਵੰਸ਼ ਸਭਾ ਦੇ ਮੈਂਬਰਾਂ ਨੇ ਹਿਨਾਇਆ ਅਰੋੜਾ ਅਤੇ ਉਸ ਦੇ ਮਾਤਾ-ਪਿਤਾ ਨਿਸ਼ਾ ਕਥੂਰੀਆ ਅਤੇ ਸੰਜੀਵ ਕਥੂਰੀਆ ਨੂੰ ਹਾਰਦਿਕ ਵਧਾਈ ਦਿੱਤੀ | ਇਸ ਮੌਕੇ ਮਾਹੀ ਅਰੋੜਾ, ਵਿਜੇ ਅਰੋੜਾ, ਅਨਿਲ ਪਾਹਵਾ, ਪਵਨ ਅਰੋੜਾ ਤੇ ਵਿਸ਼ਾਲ ਅਰੋੜਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਗਤਾਰ ਸਿੰਘ ਸਾਧੋਵਾਲ ਬਲਾਕ ਕਾਂਗਰਸ ਐੱਸ. ਸੀ. ਵਿੰਗ ਗੜ੍ਹਸ਼ੰਕਰ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਗੜ੍ਹਸ਼ੰਕਰ 'ਚ ਕਾਂਗਰਸੀਆਂ ਨੇ ਹਲਕਾ ਇੰਚਾਰਜ ਦੀ ਕਾਰਗੁਜ਼ਾਰੀ 'ਤੇ ਉਠਾਏ ਸਵਾਲ! ਪਾਰਟੀ ਦੀ ਮਜ਼ਬੂਤੀ ਲਈ 21 ਮੈਂਬਰੀ ਕ...
Ad Position 24