29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਜਗਤਾਰ ਸਿੰਘ ਸਾਧੋਵਾਲ ਬਲਾਕ ਕਾਂਗਰਸ ਐੱਸ. ਸੀ. ਵਿੰਗ ਗੜ੍ਹਸ਼ੰਕਰ ਦੇ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 08-06-2026
ਗੜ੍ਹਸ਼ੰਕਰ, 7 ਜੂਨ (ਧਾਲੀਵਾਲ)-ਜ਼ਿਲ੍ਹਾ ਕਾਂਗਰਸ ਕਮੇਟੀ ਐੱਸ. ਸੀ. ਵਿੰਗ ਦੇ ਪ੍ਰਧਾਨ ਚੌਧਰੀ ਬਲਵਿੰਦਰ ਬਿੱਟੂ ਨੇ ਰਜਿੰਦਰ ਗੌਤਮ ਪ੍ਰਧਾਨ ਕੁਲ ਹਿੰਦ ਕਾਂਗਰਸ ਐੱਸ. ਸੀ. ਵਿੰਗ, ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਕਾਂਗਰਸ, ਸੁਧੀਰ ਚੌਧਰੀ ਪ੍ਰਧਾਨ ਪੰਜਾਬ ਕਾਂਗਰਸ ਐੱਸ. ਸੀ. ਵਿੰਗ, ਮੈਡਮ ਯਾਮਿਨੀ ਗੋਮਰ ਕਾਰਜਕਾਰੀ ਪ੍ਰਧਾਨ ਐੱਸ. ਸੀ. ਵਿੰਗ ਪੰਜਾਬ ਦੇ ਨਿਰਦੇਸ਼ 'ਤੇ ਜਗਤਾਰ ਸਿੰਘ ਸਾਧੋਵਾਲ ਸਾਬਕਾ ਸਰਪੰਚ ਨੂੰ ਬਲਾਕ ਕਾਂਗਰਸ ਐੱਸ. ਸੀ. ਵਿੰਗ ਗੜ੍ਹਸ਼ੰਕਰ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਐਡਵੋਕੇਟ ਪੰਕਜ ਕ੍ਰਿਪਾਲ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਜਗਤਾਰ ਸਿੰਘ ਸਾਧੋਵਾਲ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਜਗਤਾਰ ਸਿੰਘ ਸਾਧੋਵਾਲ ਟਕਸਾਲੀ ਕਾਂਗਰਸੀ ਹੈ ਅਤੇ ਇਸ ਦੀ ਨਿਯੁਕਤੀ ਨਾਲ ਗੜ੍ਹਸ਼ੰਕਰ ਵਿਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ | ਜਗਤਾਰ ਸਿੰਘ ਸਾਧੋਵਾਲ ਨੇ ਕਿਹਾ ਕਿ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ 'ਚ ਦਲਿਤ ਵਰਗ ਨੂੰ ਕਾਂਗਰਸ ਨਾਲ ਜੋੜਨ ਲਈ ਅਤੇ ਸੰਵਿਧਾਨ ਦੀ ਰੱਖਿਆ ਲਈ ਉਹ ਤਨਦੇਹੀ ਨਾਲ ਕੰਮ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਸਰਹਾਲਾ ਕਲਾਂ 'ਚ ਸੰਤ ਬਾਬਾ ਅਤਰ ਦਾਸ ਯਾਦ 'ਚ ਧਾਰਮਿਕ ਸਮਾਗਮ ਕਰਵਾਏ ਅਗਲੀ ਖ਼ਬਰ ਅਰੋੜਾ ਵੰਸ਼ ਸਭਾ ਵਲੋਂ ਵਧੀਆ ਅੰਕ ਹਾਸਿਲ ਕਰਨ ਵਾਲੀ ਹਿਨਾਇਆ ਅਰੋੜਾ ਦਾ ਸਨਮਾਨ
Ad Position 24