28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਿਧਾਇਕ ਘੁੰਮਣ ਨੇ ਬਹਿ ਦੂਲੋ ਵਿਖੇ ਹੈਲਥ ਵੈੱਲਨੈੱਸ ਸੈਂਟਰ ਦਾ ਨੀਂਹ ਪੱਥਰ ਰੱਖਿਆ

Ad Position 21
No active advertisement
ਅਜੀਤ ਡੈਸਕ 08-06-2026
ਤਲਵਾੜਾ, 7 ਜੂਨ (ਮਹਿਤਾ)-ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਕਮਾਹੀ ਦੇਵੀ ਖੇਤਰ ਦੇ ਪਿੰਡ ਬਹਿ ਦੂਲੋ ਵਿਖੇ 55 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਹੈਲਥ ਵੈਲਨੈਸ ਸੈਂਟਰ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਐਡ. ਘੁੰਮਣ ਨੇ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ | ਇਸ ਮੌਕੇ ਸਰਪੰਚ ਬਹਿ ਦੂਲੋ ਬੰਦਨਾ ਕੁਮਾਰੀ, ਸਰਪੰਚ ਬਹਿ ਵਿਧੀਆਂ ਧਰਵਿੰਦਰ ਸਿੰਘ, ਬਚਨ ਸਿੰਘ, ਹਰਦੀਪ ਸਿੰਘ, ਸਰਪੰਚ ਬਹਿ ਲੱਖਣ ਮੁਕੇਸ਼ ਕੁਮਾਰ, ਬਲਾਕ ਪ੍ਰਧਾਨ ਰਵਿੰਦਰ ਮਹਿਤਾ, ਸਰਪੰਚ ਰਵੀ ਕੁਮਾਰ, ਮੋਤੀ ਸਿੰਘ, ਮੈਂਬਰ ਬਲਾਕ ਸੰਮਤੀ ਰਜਨੀਸ਼ ਕੁਮਾਰੀ, ਕੁਲਦੀਪ ਕੁਮਾਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਐਸ. ਡੀ. ਓ. ਪੰਚਾਇਤੀ ਰਾਜ ਸ਼ਾਮਲੀ, ਸਰਪੰਚ ਟੋਹਲੂ ਧਰਮਵੀਰ ਸਿੰਘ, ਜਤਿੰਦਰ ਕੁਮਾਰ ਬਹਿ ਦੂਲੋ ਆਦਿ ਤੋਂ ਇਲਾਵਾ ਸਮੂਹ ਪਿੰਡ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰੀ-ਐੱਸ. ਆਈ. ਆਰ. ਮੈਪਿੰਗ ਲਈ ਵਿਸ਼ੇਸ਼ ਕੈਂਪ ਲਗਾਇਆ ਅਗਲੀ ਖ਼ਬਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸੰਬੰਧੀ ਧਾਰਮਿਕ ਸਮਾਗਮ 18 ਨੂੰ -ਭਾਈ ਹਰਪ੍ਰੀਤ ਸਿੰਘ
Ad Position 24