ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਖ਼ਾਲਸਾ ਕਾਲਜ ਦੇ ਐਮ. ਏ. ਹਿੰਦੀ ਦੇ ਤੀਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 09-06-2026
ਮਾਹਿਲਪੁਰ, 8 ਜੂਨ (ਰਜਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਨਤੀਜਿਆਂ 'ਚ ਖ਼ਾਲਸਾ ਕਾਲਜ ਮਾਹਿਲਪੁਰ ਵਿਚ ਚਲਦੇ ਕੋਰਸ ਐਮ. ਏ. ਹਿੰਦੀ ਦੇ ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਬਾਰੇ ਕਾਲਜ ਦੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਤੇ ਵਿਭਾਗ ਦੇ ਮੁਖੀ ਡਾ. ਦੀਪਕ ਨੇ ਦੱਸਿਆ ਕਿ ਇਸ ਨਤੀਜੇ 'ਚ ਵਿਦਿਆਰਥੀ ਸਾਗਰ ਧਰੋਚ ਨੇ 74.5 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਸੁਮੀਤਾ ਕੁਮਾਰੀ ਨੇ 71.2 ਫ਼ੀਸਦੀ ਅੰਕਾਂ ਨਾਲ ਦੂਜਾ ਤੇ ਕਾਜਲ ਨੇ 69.5 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ, ਵਿਭਾਗ ਦੇ ਮੁਖੀ ਡਾ. ਦੀਪਕ, ਡਾ. ਪਰਮਿੰਦਰ ਕੌਰ ਤੇ ਪ੍ਰੋ. ਨੈਨਸੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਲਈ ਮੁਬਾਰਕਬਾਦ ਦਿੱਤੀ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹੱਕੀ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ 'ਤੇ ਲਾਠੀਚਾਰਜ ਬੇਹੱਦ ਨਿੰਦਣਯੋਗ-ਬੀਬੀ ਜੋਸ਼ ਅਗਲੀ ਖ਼ਬਰ ਮਨਰੇਗਾ ਮੁਲਾਜ਼ਮਾਂ ਵਲੋਂ ਜਾਇਜ਼ ਮੰਗਾਂ ਨੂੰ ਲੈ ਕੇ ਸਰਕਾਰ ਵਿਰੱੁਧ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ
Ad Position 24
No active advertisement