ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

18ਵਾਂ ਸੂਫੀਆਨਾ ਤੇ ਸੱਭਿਆਚਾਰਕ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 09-06-2026
ਖੁੱਡਾ, 8 ਜੂਨ (ਸਰਬਜੀਤ ਸਿੰਘ)-ਨਜ਼ਦੀਕੀ ਪਿੰਡ ਗੰਭੋਵਾਲ ਵਿਖੇ ਸਥਿਤ ਦਰਗਾਹ ਸੱਯਦ ਬਾਬਾ ਪੀਰ ਗਾਜੀ ਦੇ ਅਸਥਾਨ 'ਤੇ 18ਵਾਂ ਸਾਲਾਨਾ ਸੂਫੀ ਤੇ ਸੱਭਿਆਚਾਰਕ ਮੇਲਾ ਕਰਵਾਇਆ | ਸੱਭਿਆਚਾਰਕ ਮੇਲਾ ਕਮੇਟੀ ਦੇ ਸਰਪ੍ਰਸਤ ਨਰੋਤਮ ਕੁਮਾਰ, ਪ੍ਰਧਾਨ ਜਗਤਾਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਸਾਲਾਨਾ ਮੇਲੇ ਦੌਰਾਨ ਸਭ ਤੋਂ ਪਹਿਲਾਂ ਪੀਰਾਂ ਦੇ ਅਸਥਾਨ 'ਤੇ ਚਾਦਰ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਕਰਵਾਏ ਗਏ ਸੱਭਿਆਚਾਰਕ ਮੇਲੇ 'ਚ ਪੰਜਾਬੀ ਗਾਇਕ ਸਤਵਿੰਦਰ ਬੁੱਗਾ, ਗਾਇਕ ਨਿਸ਼ੂ ਨਿਕਸ, ਹਸਨ ਮਾਣਕ, ਗੁਰਮੀਤ ਗੈਰੀ, ਕਬਾਲ ਦਿਲਜਾਨੀ ਸਾਬਰੀ, ਅਮਨ ਪਾਬਲਾ, ਲੱਕੀ ਚੌਕ ਮਹਿਰੀਆ, ਰਾਜ ਅਹੀਆਪੁਰ ਤੇ ਹੋਰ ਕਲਾਕਾਰਾਂ ਨੇ ਸੱਭਿਆਚਾਰਕ ਤੇ ਧਾਰਮਿਕ ਗੀਤਾਂ ਰਾਹੀਂ ਹਾਜ਼ਰ ਲੋਕਾਂ ਦਾ ਮਨੋਰੰਜਨ ਕੀਤਾ | ਸੱਭਿਆਚਾਰਕ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਅਰੁਣ ਮਿੱਕੀ ਡੋਗਰਾ, ਸੇਵਾ ਮੁਕਤ ਡੀ. ਪੀ. ਆਰ. ਓ. ਬਲਦੇਵ ਸਿੰਘ ਬੱਲੀ, ਬਲਾਕ ਪ੍ਰਧਾਨ ਕਾਂਗਰਸ ਪਰਮਿੰਦਰ ਬਿੱਟੂ ਨੇ ਮੇਲਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਨੂੰ ਮੇਲੇ ਦੀ ਮੁਬਾਰਕਬਾਦ ਦਿੱਤੀ | ਸੱਭਿਆਚਾਰਕ ਮੇਲੇ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਈ ਮਧੂ ਜੀ ਜਲੰਧਰ ਵਾਲੇ, ਪੰਜਾਬੀ ਗੀਤਕਾਰ ਹਰਵਿੰਦਰ ਓਹੜਪੁਰੀ, ਗੀਤਕਾਰ ਸੁਖਜੀਤ ਝਾਂਸਾ ਵਾਲਾ ਤੇ ਗੀਤਕਾਰ ਹੇਮਰਾਜ ਦੀਵਾਨਾਂ, ਗੀਤਕਾਰ ਬਿੱਟਾ ਝਾਵਾਂ ਦਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਸੈਕਟਰੀ ਤੇ ਗਾਇਕ ਨਿੱਕ ਨਿਸ਼, ਮਾਸਟਰ ਰਣਵੀਰ ਸਿੰਘ, ਸੇਵਾਦਾਰ ਕਰਮਜੀਤ ਸਿੰਘ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਲੱਖਾ ਸਿੰਘ, ਮਾਸਟਰ ਤਰਲੋਚਨ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਅਰਸ਼ਦੀਪ ਸਿੰਘ ਅਰਸ਼, ਦਲਜੀਤ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਭਗਵਤੀ ਵਸੂਦੇਵਾ, ਕੁਲਦੀਪ ਸਿੰਘ, ਰੋਬਿਨ ਸਿੰਘ, ਗੁਰਜੀਤ ਸਿੰਘ, ਪ੍ਰੀਤਪਾਲ ਸਿੰਘ ਟਿੰਕੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਟਿਆਲਾ 'ਚ ਬੇਰੁਜ਼ਗਾਰਾਂ 'ਤੇ ਹੋਇਆ ਲਾਠੀਚਾਰਜ ਨਿੰਦਣਯੋਗ-ਮੋਦਗਿੱਲ ਅਗਲੀ ਖ਼ਬਰ ਹੱਕੀ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ 'ਤੇ ਲਾਠੀਚਾਰਜ ਬੇਹੱਦ ਨਿੰਦਣਯੋਗ-ਬੀਬੀ ਜੋਸ਼
Ad Position 24
No active advertisement