ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਟਰਿੱਪਲ ਐੱਮ ਸਕੂਲ ਆਫ਼ ਐਕਸੀਲੈਂਸ 'ਚ 8 ਰੋਜ਼ਾ ਸਮਰ ਕੈਂਪ ਸਫਲਤਾਪੂਰਵਕ ਸਮਾਪਤ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ 'ਚ ਉਤਸ਼ਾਹ ਨਾਲ ਲਿਆ ਭਾਗ

Ad Position 21
No active advertisement
ਅਜੀਤ ਡੈਸਕ 09-06-2026
ਹੁਸ਼ਿਆਰਪੁਰ, 8 ਜੂਨ (ਬਲਜਿੰਦਰਪਾਲ ਸਿੰਘ)-ਟਰਿੱਪਲ ਐੱਮ ਸਕੂਲ ਆਫ਼ ਐਕਸੀਲੈਂਸ ਹੁਸ਼ਿਆਰਪੁਰ ਵਿਖੇ ਲਗਾਇਆ 8 ਰੋਜ਼ਾ ਸਮਰ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ | ਕੈਂਪ ਦੌਰਾਨ ਰੋਜ਼ਾਨਾ ਸਵੇਰੇ ਵਿਦਿਆਰਥੀਆਂ ਲਈ ਜੁੰਬਾ ਕਲਾਸਾਂ ਮੈਡਮ ਮੋਨੀਆ ਵਲੋਂ ਤੇ ਯੋਗਾ ਸੈਸ਼ਨ ਯੋਗਾ ਲੈਕਚਰਾਰ ਸੁਰਿੰਦਰ ਕੁਮਾਰ, ਡਾ. ਲਵਪ੍ਰੀਤ ਕੌਰ, ਬਿਕਰਮ ਲਖਨਪਾਲ ਐਨ. ਟੀ. ਐਚ. ਡਬਲਿਊ. (ਮੇਲ), ਸ਼ਮਿੰਦਰ ਕੌਰ ਐਨ. ਟੀ. ਐਚ. ਡਬਲਿਊੂ. (ਫੀਮੇਲ) ਰਾਮ ਡਿਸਪੈਂਸਰੀ ਰਾਮ ਕਲੋਨੀ ਕੈਂਪ ਵਲੋਂ ਚਾਰ ਸੈਸ਼ਨ ਕਰਵਾਏ ਗਏ, ਜਿਸ ਨਾਲ ਵਿਦਿਆਰਥੀਆਂ ਦੀ ਸਰੀਰਕ ਤੰਦਰੁਸਤੀ ਤੇ ਮਾਨਸਿਕ ਇਕਾਗਰਤਾ 'ਚ ਵਾਧਾ ਹੋਇਆ | ਕੁਕਿੰਗ ਗਤੀਵਿਧੀ ਅਧੀਨ ਵਿਦਿਆਰਥੀਆਂ ਨੇ ਪਫਡ ਰਾਈਸ, ਮਾਚੋ ਵਾਈਟ, ਕੁਕੰਬਰ ਬੋਟ, ਗੁਲਾਬੀ ਚਾਟ, ਫਰੂਟ ਚਾਟ, ਫਰੂਟ ਕਰੀਮ ਆਦਿ ਪੌਸ਼ਟਿਕ ਪਕਵਾਨ ਤਿਆਰ ਕੀਤੇ | ਜਮਾਤਾਂ ਦੀ ਅਗਵਾਈ ਰਕੇਸ਼ ਭਸੀਨ, ਮੈਡਮ ਰਾਜਵਿੰਦਰ ਕੌਰ, ਮੈਡਮ ਸੁਨੰਦਾ ਸ਼ਰਮਾ, ਮੈਡਮ ਕਿੱਟੀ ਕਾਲਰਾ ਨੇ ਬਾਖੂਬੀ ਕੀਤੀ | ਸੱਭਿਆਚਾਰਕ ਗਤੀਵਿਧੀਆਂ ਤਹਿਤ ਪੰਜਾਬੀ ਲੋਕ ਨਾਚ ਗਿੱਧਾ ਮੈਡਮ ਸੁਰਜੀਤ ਕੌਰ ਵਲੋਂ ਤਿਆਰ ਕਰਵਾਇਆ, ਜਦਕਿ ਲੋਕ ਨਾਚ ਭੰਗੜਾ ਮੈਡਮ ਮੋਨੀਆ ਦੀ ਅਗਵਾਈ ਹੇਠ ਤਿਆਰ ਕੀਤਾ | ਵਿਦਿਆਰਥੀਆਂ ਨੇ ਇਨ੍ਹਾਂ ਪੇਸ਼ਕਾਰੀਆਂ ਰਾਹੀਂ ਪੰਜਾਬੀ ਸੱਭਿਆਚਾਰ ਦੀ ਸੁੰਦਰ ਝਲਕ ਪੇਸ਼ ਕੀਤੀ | ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਹੋਰ ਨਿਖਾਰਨ ਲਈ ਵਾਈਸ ਪਿ੍ੰਸੀਪਲ ਸ਼ੀਤਲ ਨਈਅਰ ਦੀ ਅਗਵਾਈ ਹੇਠ ਮੈਡਮ ਕਿਰਨਦੀਪ ਕੌਰ ਅਤੇ ਮੈਡਮ ਜੋਤੀ ਸ਼ਰਮਾ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਆਰਟ ਤੇ ਕਰਾਫ਼ਟ ਦੇ ਖੇਤਰ 'ਚ ਵੀ ਵਿਦਿਆਰਥੀਆਂ ਨੂੰ ਮੈਡਮ ਸੋਨਾਲੀ ਵਲੋਂ ਅਨੇਕਾਂ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ 'ਚ ਵਿਦਿਆਰਥੀਆਂ ਨੇ ਟਿਸ਼ੂ ਪੇਪਰ ਕਰਾਫ਼ਟ, ਫੈਬਰਿਕ ਪੇਂਟਿੰਗ, ਨਿਊਜ਼ ਪੇਪਰ ਕਰਾਫਟ, ਪੋਟ ਪੇਂਟਿੰਗ ਰਾਹੀਂ ਦਿਲਚਸਪ ਗਤੀਵਿਧੀਆਂ ਕੀਤੀਆਂ | ਇਸ ਤੋਂ ਇਲਾਵਾ ਮਾ. ਕਮਲਜੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਕਿ੍ਕਟ, ਫੁੱਟਬਾਲ, ਸੈਲਫ ਡਿਫੈਂਸ ਆਦਿ ਖੇਡਾਂ ਸਬੰਧੀ ਸਿਖਲਾਈ ਦਿੱਤੀ ਗਈ | ਕੈਂਪ ਦੀ ਸਮਾਪਤੀ ਮੌਕੇ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਗਈਆਂ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਕੈਂਪ ਦੇ ਆਖਰੀ ਦਿਨ ਵਿਦਿਆਰਥੀਆਂ ਦਾ ਇਕ ਟੈਲੇਂਟ ਹੰਟ ਸ਼ੋਅ ਕਰਵਾਇਆ, ਜਿਸ 'ਚ ਸਕੂਲ ਦੀ ਮੁੱਖ ਨਿਰਦੇਸ਼ਕ ਸੁਦੇਸ਼ ਰਾਣੀ ਕਪੂਰ, ਨਿਰਦੇਸ਼ਕਾ ਰੀਨਾ ਕਪੂਰ, ਸਕੂਲ ਦੇ ਮਾਰਗ ਦਰਸ਼ਕ ਪ੍ਰੋਫੈਸਰ ਮਨੋਜ ਕਪੂਰ, ਸਕੂਲ ਦੀ ਮੁੱਖ ਅਧਿਆਪਕਾ ਰੇਨੂੰ ਚਾਹਲ, ਵਾਈਸ ਪਿ੍ੰਸੀਪਲ ਸ਼ੀਤਲ ਨਈਅਰ, ਅਕੈਡਮਿਕ ਕੋਆਰਡੀਨੇਟਰ ਗੀਤਾਂਜਲੀ, ਮੀਨਾ ਵਸ਼ਿਸ਼ਟ ਅਤੇ ਐਡਮਿਨਸਟ੍ਰੇਸ਼ਨ ਅਫਸਰ ਅਕਸ਼ੈ ਸ਼ਾਰਧਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਕੈਂਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ, ਜਦਕਿ ਕੈਂਪ 'ਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ |
Ad Position 22
No active advertisement
ਪਿਛਲੀ ਖ਼ਬਰ ਅਮਰੋਹ ਵਿਖੇ ਬਣਨ ਵਾਲੇ ਹੈਲਥ ਵੈੱਲਨੈੱਸ ਸੈਂਟਰ ਦਾ ਵਿਧਾਇਕ ਘੁੰਮਣ ਨੇ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਮਨਾਇਆ
Ad Position 24
No active advertisement