27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮਾਮਲਾ ਹਿਮਾਚਲੀ ਨੌਜਵਾਨਾਂ ਵਲੋਂ 4 ਸਿੱਖ ਨੌਜਵਾਨਾਂ ਦੀ ਕੀਤੀ ਕੁੱਟਮਾਰ ਦਾ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਗਗਰੇਟ ਦੇ ਤਹਿਸੀਲਦਾਰ ਨੂੰ ਸੌਂਪਿਆ ਯਾਦ ਪੱਤਰ

Ad Position 21
No active advertisement
ਅਜੀਤ ਡੈਸਕ 11-06-2026
ਹੁਸ਼ਿਆਰਪੁਰ, 10 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕੱੁਝ ਸਿਰਫਿਰੇ ਹਿਮਾਚਲੀ ਨੌਜਵਾਨਾਂ ਨੇ ਹਿਮਾਚਲ 'ਚ ਯਾਤਰਾ ਕਰਨ ਗਏ 4 ਸਿੱਖ ਨੌਜਵਾਨਾਂ ਨੂੰ ਘੇਰ ਕੇ ਉਨ੍ਹਾਂ ਦੀ ਕੁੱਟਮਾਰ ਅਤੇ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਦਾ ਅਪਮਾਨ ਵੀ ਕੀਤਾ | ਜ਼ਿਕਰਯੋਗ ਹੈ ਕਿ 20-25 ਹਿਮਾਚਲੀ ਨੌਜਵਾਨਾਂ ਨੇ ਮਿੱਥ ਕੇ ਮੰਦਭਾਵਨਾ ਅਧੀਨ ਇਨ੍ਹਾਂ ਸਿੱਖ ਪੰਜਾਬੀ ਨੌਜਵਾਨਾਂ 'ਤੇ ਹਮਲਾ ਕਰਕੇ ਕੁੱਟਮਾਰ ਕੀਤੀ, ਪ੍ਰੰਤੂ ਕੁੱਲੂ-ਮਨਾਲੀ ਦੇ ਇਲਾਕੇ ਨਾਲ ਸਬੰਧਿਤ ਪੁਲਿਸ ਅਫ਼ਸਰਾਂ ਅਤੇ ਸਰਕਾਰ ਵਲੋਂ ਉਕਤ ਘਟਨਾ ਦੇ ਕਥਿਤ ਦੋਸ਼ੀ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਜਾਂ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਦੀ ਬਜਾਏ ਪੀੜਤਾਂ 'ਤੇ ਹੀ ਕੇਸ ਦਰਜ ਕਰਕੇ ਗਿ੍ਫ਼ਤਾਰ ਕਰਨ ਦੀ ਕਾਰਵਾਈ ਕੀਤੀ ਗਈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਸੰਦੀਪ ਸਿੰਘ ਖ਼ਾਲਸਾ ਟਾਂਡਾ, ਗੁਰਦੀਪ ਸਿੰਘ ਖੁਣ-ਖੁਣ, ਨੋਵਲਜੀਤ ਸਿੰਘ ਬੁੱਲ੍ਹੋਵਾਲ, ਗੁਰਨਾਮ ਸਿੰਘ ਸਿੰਗੜੀਵਾਲਾ, ਨਿਹੰਗ ਸੁਰਜਨ ਸਿੰਘ ਦੀ ਅਗਵਾਈ 'ਚ ਵਫ਼ਦ ਨੇ ਪੰਜਾਬ-ਹਿਮਾਚਲ ਹੱਦ 'ਤੇ ਇੱਕ ਯਾਦ ਪੱਤਰ ਗਗਰੇਟ ਦੇ ਤਹਿਸੀਲਦਾਰ ਕੁਲਤਾਜ ਸਿੰਘ ਨੂੰ ਸੌਂਪਿਆ | ਇਸ ਮੌਕੇ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਕਿਹਾ ਕਿ ਕੁੱਟਮਾਰ ਦੇ ਸ਼ਿਕਾਰ ਹੋਏ ਸਿੱਖ ਨੌਜਵਾਨਾਂ ਵਿਰੁੱਧ ਹੀ ਹਿਮਾਚਲ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਬੇਇਨਸਾਫ਼ੀ ਕਰਦਿਆਂ ਪਰਚਾ ਦਰਜ ਕਰਕੇ ਜੇਲ੍ਹ 'ਚ ਡੱਕ ਦਿੱਤਾ, ਜੋ ਮੰਦਭਾਗੀ ਗੱਲ ਹੈ | ਉਨ੍ਹਾਂ ਕਿਹਾ ਕਿ ਜੇਕਰ ਕੁੱਟਮਾਰ ਤੇ ਦਸਤਾਰ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਪਰਚਾ ਦਰਜ ਨਾ ਕੀਤਾ ਗਿਆ ਤਾਂ ਪਾਰਟੀ ਵਲੋਂ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਹਰਵਿੰਦਰ ਸਿੰਘ ਹੀਰਾ, ਪਰਮਜੀਤ ਸਿੰਘ ਮਿੰਟੂ, ਅਮਨਦੀਪ ਸਿੰਘ ਸਨੀ, ਹਰਮਨਜੋਤ ਸਿੰਘ, ਬੂਟਾ ਸਿੰਘ ਸਿੰਗੜੀਵਾਲਾ, ਅਮਰਜੀਤ ਸਿੰਘ ਗੋਕਲ ਨਗਰ, ਗੁਰਜੀਤ ਸਿੰਘ ਪਿ੍ੰਸ, ਗੌਰਵ ਮੱਲ, ਵੀਰ ਸਿੰਘ ਬੋਲੋਵਾਲ, ਪਾਰਸ, ਜਸਰਾਜ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 6 ਮਹੀਨੇ ਤੋਂ ਤਨਖ਼ਾਹਾਂ ਤੋਂ ਵਾਂਝੇ ਮਨਰੇਗਾ ਕਰਮਚਾਰੀਆਂ ਵਲੋਂ ਮੰਗਾਂ ਸੰਬੰਧੀ ਕਲਮ ਛੋੜ ਹੜਤਾਲ ਅਗਲੀ ਖ਼ਬਰ ਭਾਣੋ ਲੰਗਾ ਨੂੰ ਜਾਂਦੀ ਲਿੰਕ ਸੜਕ ਨਾ ਬਣਾਉਣ ਤੋਂ ਦੁਖੀ ਲੋਕਾਂ ਵਲੋਂ ਮੰਡੀ ਬੋਰਡ ਦੇ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੱ...
Ad Position 24