27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਫ਼ੌਜ 'ਚ ਅਫ਼ਸਰ ਬਣਨ ਦੀ ਕੋਚਿੰਗ ਲਈ ਰਜਿਸਟ੍ਰੇਸ਼ਨ 18 ਜੂਨ ਤੱਕ -ਆਸ਼ਿਕਾ ਜੈਨ

Ad Position 21
No active advertisement
ਅਜੀਤ ਡੈਸਕ 11-06-2026
ਹੁਸ਼ਿਆਰਪੁਰ, 10 ਜੂਨ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਵਿਖੇ ਟਰੇਨਿੰਗ ਪ੍ਰੋਗਰਾਮ ਦਾ ਪਹਿਲਾ ਬੈਚ ਜੁਲਾਈ-2026 ਦੇ ਪਹਿਲੇ ਹਫ਼ਤੇ ਸ਼ੁਰੂ ਹੋ ਰਿਹਾ ਹੈ, ਜਿਸ ਵਿਚ ਆਰਮਡ ਫੋਰਸਿਸ ਵਿਚ ਅਫ਼ਸਰ ਦੇ ਤੌਰ 'ਤੇ ਗ੍ਰੈਜੂਏਟ ਪੱਧਰ ਦੀ ਭਰਤੀ ਦੇ ਲਈ ਸੀ. ਡੀ. ਐਸ., ਏ. ਐਫ. ਕੈਟ, ਆਈ. ਐਮ. ਏ., ਓ. ਟੀ. ਏ. ਅਤੇ ਐਸ. ਐਸ. ਬੀ. ਆਦਿ ਵਰਗੀਆਂ ਪ੍ਰਵੇਸ਼ ਪ੍ਰੀਖਿਆਵਾਂ ਪਾਸ ਕਰਨ ਦੇ ਚਾਹਵਾਨ ਨੌਜਵਾਨਾਂ ਨੂੰ ਕੋਚਿੰਗ/ਟਰੇਨਿੰਗ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਵਿਚ ਦਾਖਲਾ ਪ੍ਰੀਖਿਆਵਾਂ ਲਈ 3 ਮਹੀਨੇ ਦੀ ਸੰਗਠਿਤ ਅਕਾਦਮਿਕ ਸਿਖਲਾਈ ਅਤੇ 3 ਹਫ਼ਤਿਆਂ ਦੀ ਐੱਸ.ਐੱਸ.ਬੀ. ਟਰੇਨਿੰਗ ਕਰਵਾਈ ਜਾਵੇਗੀ | ਇਸ ਟਰੇਨਿੰਗ ਵਿਚ 18 ਤੋਂ 25 ਸਾਲ ਦੀ ਉਮਰ ਦੇ ਗੈ੍ਰਜੂਏਟ ਪਾਸ ਪ੍ਰਾਰਥੀਆਂ ਦੇ ਨਾਲ-ਨਾਲ ਜੋ ਪ੍ਰਾਰਥੀ ਗ੍ਰੈਜੂਏਟ ਕਰ ਰਹੇ ਹਨ, ਉਹ ਵੀ ਭਾਗ ਲੈ ਸਕਦੇ ਹਨ | ਚਾਹਵਾਨ ਯੋਗ ਪ੍ਰਾਰਥੀ 18 ਜੂਨ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਮ.ਐੱਸ.ਡੀ.ਸੀ. ਬਿਲਡਿੰਗ, ਪਹਿਲੀ ਮੰਜ਼ਿਲ, ਸਰਕਾਰੀ ਆਈ.ਟੀ.ਆਈ. ਕੰਪਲੈਕਸ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਆ ਕੇ ਇਸ ਕੋਚਿੰਗ ਸਬੰਧੀ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮਨਜੀਤ ਫਰੂਟ ਨਰਸਰੀ ਵਿਖੇ ਬੂਟਿਆਂ ਦਾ ਲੰਗਰ 16 ਨੂੰ
Ad Position 24