25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮੀਂਹ ਕਾਰਨ ਗਰਮੀ ਤੋਂ ਮਿਲੀ ਰਾਹਤ, ਝੋਨੇ ਦੀ ਲੁਆਈ 'ਚ ਆਵੇਗੀ ਤੇਜ਼ੀ

Ad Position 21
No active advertisement
ਅਜੀਤ ਡੈਸਕ 14-06-2026
ਹਾਜੀਪੁਰ, 13 ਜੂਨ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਤੇ ਆਸ-ਪਾਸੇ ਦੇ ਇਲਾਕੇ 'ਚ ਪਈ ਵਰਖਾ ਕਰਕੇ ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਲੋਕਾਂ ਨੇ ਭਾਰੀ ਰਾਹਤ ਮਹਿਸੂਸ ਕੀਤੀ ਹੈ | ਵਰਖਾ ਪੈਣ ਕਰਕੇ ਪਸ਼ੂ ਤੇ ਪੰਛੀਆਂ ਨੇ ਸੁੱਖ ਦਾ ਸਾਹ ਲਿਆ ਹੈ | ਜਿੱਥੇ ਵਰਖਾ ਹਰਾ ਚਾਰਾ ਤੇ ਸਬਜ਼ੀਆਂ ਲਈ ਲਾਹੇਵੰਦ ਸਾਬਤ ਹੋਈ ਹੈ ਉਥੇ ਇਲਾਕੇ 'ਚ ਸੁਸਤ ਰਫ਼ਤਾਰ ਨਾਲ ਚੱਲ ਰਹੀ ਝੋਨੇ ਦੀ ਲੁਆਈ ਵਿਚ ਤੇਜ਼ੀ ਆਵੇਗੀ | ਇਸ ਸੰਬੰਧੀ ਕਿਸਾਨ ਸੁਰਿੰਦਰ ਸਿੰਘ ਢਾਡੇਕਟਵਾਲ, ਕਿਸਾਨ ਜਗਦੀਪ ਸਿੰਘ ਗੇਰਾ, ਕਿਸਾਨ ਸੁਖਦੇਵ ਸਿੰਘ, ਦਵਿੰਦਰ ਸਿੰਘ, ਜਸਪਾਲ ਸਿੰਘ, ਸ਼ਾਦੀ ਲਾਲ ਗਗੜ, ਸੋਹਣ ਸਿੰਘ ਪਿੰਡ ਗਗੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਰਕੇ ਖੇਤ 'ਚ ਪਾਣੀ ਖੜ੍ਹਾ ਨਹੀਂ ਹੁੰਦਾ ਸੀ ਤੇ ਝੋਨੇ ਲਈ ਕੱਦੂ ਘੱਟ ਜਗ੍ਹਾ 'ਤੇ ਹੋ ਰਿਹਾ ਹੈ, ਜਿਸ ਕਰਕੇ ਝੋਨੇ ਦੀ ਲੁਆਈ ਬੜੀ ਸੁਸਤ ਚੱਲ ਰਹੀ ਸੀ ਪਰ ਵਰਖਾ ਪੈਣ ਕਰਕੇ ਧਰਤੀ ਰੱਜ ਗਈ ਹੈ ਤੇ ਕੱਦੂ ਖੇਤਾਂ 'ਚ ਜ਼ਿਆਦਾ ਹੋਵੇਗਾ ਤੇ ਝੋਨੇ ਦੀ ਲੁਆਈ ਵਿਚ ਤੇਜ਼ੀ ਆਵੇਗੀ | ਝੋਨੇ 'ਚ ਨਦੀਨ ਵੀ ਘੱਟ ਹੋ ਜਾਵੇਗਾ ਜਿਸ ਕਰਕੇ ਕਿਸਾਨਾਂ ਨੂੰ ਘੱਟ ਦਵਾਈ ਪਾਉਣੀ ਪਵੇਗੀ ਅਤੇ ਝਾੜ ਵਧ ਜਾਵੇਗਾ, ਜਿਸ ਕਰਕੇ ਕਿਸਾਨ ਆਰਥਿਕ ਤੌਰ 'ਤੇ ਖੁਸ਼ਹਾਲ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਘਾਗੋਂ ਗੁਰੂ ਵਿਖੇ 2 ਦਿਨਾ ਕੈਂਸਰ, ਅੱਖਾਂ ਤੇ ਮੈਡੀਕਲ ਜਾਂਚ ਕੈਂਪ ਅੱਜ ਤੋਂ ਅਗਲੀ ਖ਼ਬਰ ਨਗਰ ਕੌਂਸਲ ਸ਼ਾਮਚੁਰਾਸੀ 'ਚ 'ਆਪ' ਦੀ ਜਿੱਤ ਸਰਕਾਰ ਦੇ ਵਿਕਾਸ ਤੇ ਇਮਾਨਦਾਰ ਰਾਜਨੀਤੀ 'ਤੇ ਮੋਹਰ-ਡਾ. ਰਵਜੋਤ ਸਿੰਘ
Ad Position 24