06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਮਨੁੱਖਤਾ ਤੇ ਵਾਤਾਵਰਨ ਨੂੰ ਬਚਾਉਣ ਲਈ ਵੱਡੀ ਗਿਣਤੀ ’ਚ ਬੂਟੇ ਲਗਾਉਣ ਦੀ ਲੋੜ-ਸੁਰਿੰਦਰ ਗੁਪਤਾ

Ad Position 21
No active advertisement
ਅਜੀਤ ਡੈਸਕ 23-06-2026

ਮੁਕੇਰੀਆਂ, 22 ਜੂਨ (ਰਾਮਗੜ੍ਹੀਆ)-ਅੱਜ ਸਰਬੱਤ ਦਾ ਭਲਾ ਮਿਸ਼ਨ ਗ੍ਰੀਨ ਸੁਸਾਇਟੀ ਮੁਕੇਰੀਆਂ ਦੀ ਮੀਟਿੰਗ ਸੁਰਿੰਦਰ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਆਰਮੀ ਗਰਾਊਂਡ ਮੁਕੇਰੀਆਂ ਵਿਖੇ ਆਉਣ ਵਾਲੇ ਸੀਜਨ ਵਿਚ ਕਰੀਬ 300-400 ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ। ਇਸ ਮੌਕੇ ਸਰਬੱਤ ਦਾ ਭਲਾ ਮਿਸ਼ਨ ਗ੍ਰੀਨ ਸੁਸਾਇਟੀ ਮੁਕੇਰੀਆਂ ਦੇ ਪ੍ਰਧਾਨ ਅਤੇ ਸਾਬਕਾ ਨਾਇਬ ਤਹਿਸੀਲਦਾਰ ਸੁਰਿੰਦਰ ਗੁਪਤਾ ਨੇ ਸੰਬੋਧਨ ਦੌਰਾਨ ਕਿਹਾ ਕਿ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਵਿਚ ਲਗਾਤਾਰ ਵੱਧ ਰਹੇ ਤਾਪਮਾਨ ਲਈ ਬਹੁਤ ਹੱਦ ਤੱਕ ਮਨੁੱਖ ਖ਼ੁਦ ਹੀ ਜ਼ਿੰਮੇਵਾਰ ਹੈ। ਪ੍ਰਮਾਤਮਾ ਨੇ ਸਾਨੂੰ ਜਿਵੇਂ ਦਾ ਵਾਤਾਵਰਨ ਦਿੱਤਾ ਸੀ ਅੱਜ ਅਸੀਂ ਮਨੁੱਖਾਂ ਨੇ ਇਸ ਵਾਤਾਵਰਨ ਵਿਚੋਂ ਵੱਡੀ ਗਿਣਤੀ ’ਚ ਦਰਖਤਾਂ ਦੀ ਹਰ ਰੋਜ਼ ਕਟਾਈ ਕਰਕੇ ਵਾਤਾਵਰਨ ਨੂੰ ਪੂਰੀ ਤਰ੍ਹਾਂ ਦੂਸ਼ਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਅੱਜ ਤੋਂ ਮਨੁੱਖ ਨੇ ਆਪਣੀ ਸੋਚ ਨਾ ਬਦਲੀ ਤਾਂ ਆਉਣ ਵਾਲੇ ਸਮਿਆਂ ਵਿਚ ਲੋਕਾਂ ਨੂੰ ਪਾਣੀ, ਆਕਸੀਜਨ ਤੇ ਹੋਰ ਕੁਦਰਤੀ ਸਰੋਤਾਂ ਤੋਂ ਹੱਥ ਧੋਣੇ ਪੈਣਗੇ ਜੋ ਕਿ ਮਨੁੱਖ ਦੀ ਮੌਤ ਦਾ ਕਾਰਨ ਬਣਨਗੇ। ਇਸ ਮੌਕੇ ਸਰਬੱਤ ਦਾ ਭਲਾ ਮਿਸ਼ਨ ਗ੍ਰੀਨ ਸੁਸਾਇਟੀ ਮੁਕੇਰੀਆਂ ਦੇ ਮੈਂਬਰ ਰਛਪਾਲ ਸਿੰਘ, ਮਾ. ਸੇਵਾ ਸਿੰਘ, ਇੰਜੀ. ਰਵਿੰਦਰ ਸਿੰਘ, ਇੰਦਰ ਬਤਰਾ, ਜੋਗਿੰਦਰ, ਲਲਿਤ, ਰਮੇਸ਼ ਵਰਮਾ, ਜਸਵੰਤ ਸਿੰਘ ਆਦਿ ਸਮੇਤ ਹੋਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਲਵਾਰਸ ਕੁੱਤਿਆਂ ਦੀ ਸਮੱਸਿਆ ਸਮੇਤ ਸ਼ਹਿਰ ਦੇ ਮੁੱਦਿਆਂ ਦੇ ਹੱਲ ਲਈ ਸੀਨੀਅਰ ਸਿਟੀਜ਼ਨਾਂ ਵਲੋਂ ਠੋਸ ਕਾਰਵਾਈ ਦੀ ਮੰਗ ਅਗਲੀ ਖ਼ਬਰ ਕੋਹਿਨੂਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਆਨਲਾਈਨ ਮਨਾਇਆ ਪਿਤਾ ਦਿਵਸ
Ad Position 24
No active advertisement