12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਥੇਂਦਾ ਵਿਖੇ ਐਨ. ਆਰ. ਆਈ. ਬਲਰਾਜ ਸਿੰਘ ਕਾਲਕੱਟ ਸਨਮਾਨਿਤ

Ad Position 21
No active advertisement
ਅਜੀਤ ਡੈਸਕ 26-06-2026

ਗੜ੍ਹਦੀਵਾਲਾ, 25 ਜੂਨ (ਚੱਗਰ)-ਪਿੰਡ ਥੇਂਦਾ ਵਿਖੇ ਗੁਰਦੁਆਰਾ ਸਿੰਘ ਸਭਾ, ਸਮੂਹ ਗ੍ਰਾਮ ਪੰਚਾਇਤ ਤੇ ਦਸਮੇਸ਼ ਸੇਵਾਵਾਂ ਕਲੱਬ ਥੇਂਦਾ ਵਲੋਂ ਅਮਰੀਕਾ ਨਿਵਾਸੀ ਬਲਰਾਜ ਸਿੰਘ ਕਾਲਕੱਟ ਦਾ ਪਿੰਡ ਦੇ ਵਿਚ ਧਾਰਮਿਕ, ਖੇਡਾਂ, ਸਕੂਲ ਤੇ ਹਰ ਖੇਤਰ ਵਿਚ ਪਾਏ ਜਾਂਦੇ ਵਡਮੁੱਲੇ ਯੋਗਦਾਨ ਕਰਕੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਅਕਾਲੀ ਆਗੂ ਹਰਵਿੰਦਰ ਸਿੰਘ ਸਮਰਾ ਤੇ ਸਰਪੰਚ ਹਰਦੀਪ ਸਿੰਘ ਸਮਰਾ ਨੇ ਕਿਹਾ ਕਿ ਪਿੰਡ ਦੀ ਤਰੱਕੀ ’ਚ ਐਨ. ਆਰ. ਆਈ. ਵੀਰਾਂ ਦਾ ਬਹੁਤ ਸਹਿਯੋਗ ਹੁੰਦਾ ਹੈ ਜਦ ਕਿ ਬਲਰਾਜ ਸਿੰਘ ਕਾਲਕੱਟ ਨੇ ਹਮੇਸ਼ਾ ਪਿੰਡ ਦੇ ਵਿਚ ਜਦ ਵੀ ਲੋੜ ਪਈ ਹੈ ਤਾਂ ਹਮੇਸ਼ਾ ਸਭ ਤੋਂ ਮੂਹਰੇ ਆ ਕੇ ਸਹਿਯੋਗ ਕੀਤਾ ਹੈ। ਉਨ੍ਹਾਂ ਕਿਹਾ ਕਿ ਚਾਹੇ ਉਹ ਖੇਡਾਂ ਹੋਣ, ਧਾਰਮਿਕ ਪ੍ਰੋਗਰਾਮ ਹੋਣ ਉਨ੍ਹਾਂ ਨੇ ਹਰ ਖੇਤਰ ’ਚ ਹਰ ਸੰਭਵ ਮਦਦ ਕੀਤੀ ਹੈ। ਇਸ ਮੌਕੇ ਭਾਈ ਕਰਨੈਲ ਸਿੰਘ ਪੰਚ, ਮਨਜਿੰਦਰ ਸਿੰਘ ਬੋਦਲ, ਲਵਰਾਜ ਸਿੰਘ ਕਾਲਕੱਟ, ਮਲੂਕ ਸਿੰਘ ਕਾਲਕੱਟ, ਸਤਵਿੰਦਰ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਵਿਸ਼ਾਲ... ਅਗਲੀ ਖ਼ਬਰ ਕਮਿਊਨਿਟੀ ਹੈਲਥ ਅਫ਼ਸਰਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਧਰਨਾ
Ad Position 24