11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਰਜਿੰਦਰ ਪੈਲੇਸ ਚੌਹਾਣਾ ਪੱਤੀ ਬਹਿਬੋਵਾਲ ਦਾ ਨੀਂਹ ਪੱਥਰ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਤੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਨੇ ਰੱਖਿਆ

ਘੋਗਰਾ, 11 ਅਗਸਤ (ਆਰ. ਐੱਸ.

Ad Position 21
No active advertisement
ਰਜਿੰਦਰ ਪੈਲੇਸ ਦਾ ਨੀਂਹ ਪੱਥਰ ਰੱਖਦੇ ਹੋਏ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਅਤੇ ਹੋਰ। ਤਸਵੀਰ : ਸਲਾਰੀਆ 12-08-2026
ਘੋਗਰਾ, 11 ਅਗਸਤ (ਆਰ. ਐੱਸ. ਸਲਾਰੀਆ)- ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮਾਰਗ ਦਸੂਹਾ ਹਾਜੀਪੁਰ ਰੋਡ ਤੇ ਪੈਂਦੇ ਪਿੰਡ ਚੌਹਾਣਾ ਵਿਖੇ ਰਜਿੰਦਰ ਪੈਲੇਸ ਦਾ ਨੀਂਹ ਪੱਥਰ ਵਿਧਾਇਕ ਕਰਮਵੀਰ ਸਿੰਘ ਘੁੰਮਣ ਹਲਕਾ ਦਸੂਹਾ ਅਤੇ ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ਮੁਕੇਰੀਆਂ ਵਲੋਂ ਸਾਂਝੇ ਤੌਰ ਰੱਖਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਬੋਲਦਿਆਂ ਕਿਹਾ ਕਿ ਠੇਕੇਦਾਰ ਗੁਰਮੁਖ ਸਿੰਘ ਪੱਪੀ ਜੰਮੂ ਵਲੋਂ ਨਵੇਂ ਉਸਾਰੇ ਜਾ ਰਹੇ ਪੈਲੇਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜੋ ਕਿ ਜਲਦੀ ਬਣ ਕੇ ਤਿਆਰ ਹੋਵੇਗਾ ਤੇ ਜਲਦੀ ਹੀ ਲੋਕਾਂ ਦੇ ਸਪੁਰਦ ਕੀਤਾ ਜਾਵੇਗਾ ਜਿਸ ਨਾਲ ਲੋਕਾਂ ਨੂੰ ਆਪਣੇ ਖ਼ੁਸ਼ੀ ਦੇ ਪ੍ਰੋਗਰਾਮ ਕਰਨ ਲਈ ਦੂਰ ਨਹੀਂ ਜਾਣਾ ਪਵੇਗਾ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਘੋਗਰਾ, ਸਾਬਕਾ ਸਰਪੰਚ ਮਨਜੀਤ ਸਿੰਘ ਕੋਲਪੁਰ, ਸਰਪੰਚ ਇਕਬਾਲ ਸਿੰਘ, ਹਲੇੜ ਸਰਪੰਚ ਰਕੇਸ਼ ਕੁਮਾਰ, ਠੇਕੇਦਾਰ ਅਨੂਪ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਕੁਲਵੰਤ ਸਿੰਘ ਹਲੇੜ, ਸਰਪੰਚ ਜਸਪਾਲ ਸਿੰਘ ਸਿੰਘਪੁਰ, ਕੈਪਟਨ ਨੰਬਰਦਾਰ ਸੁਖਦੇਵ ਸਿੰਘ ਕੱਤਵਾਲ, ਸਰਪੰਚ ਤਲਵਿੰਦਰ ਸਿੰਘ ਕੱਤੋਵਾਲ, ਅਮਰਜੀਤ ਸਿੰਘ ਪੱਸੀ ਕੰਡੀ, ਬਲਵੀਰ ਸਿੰਘ ਪਠਾਣੀਆਂ, ਜਸਵਿੰਦਰ ਸਿੰਘ ਜੰਮੂ, ਸਤਵਿੰਦਰ ਸਿੰਘ ਜੰਮੂ ਐਮ.ਡੀ, ਸੂਬੇ. ਨਿਰਮਲ ਸਿੰਘ, ਪਹਿਲਵਾਨ ਲਖਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਵ. ਪਿਆਰਾ ਲਾਲ ਦੇ ਪਰਿਵਾਰ ਵਲੋਂ ਹੋਣਹਾਰ ਵਿਦਿਆਰਥਣ ਨੂੰ ਲੈਪਟਾਪ ਭੇਟ ਅਗਲੀ ਖ਼ਬਰ ਅੱਤਵਾਦ ਦੇ ਨਾਂਅ ’ਤੇ ਖਪਾਏ ਨੌਜਵਾਨਾਂ ਦੇ ਅਸਲ ਤੱਥ ਬਾਹਰ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇ - ਮੁਲਤਾਨੀ
Ad Position 24