11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਏ.ਟੀ.ਐਮ. ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲੇ ਗਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 05-07-2026



ਹੁਸ਼ਿਆਰਪੁਰ, 4 ਜੁਲਾਈ (ਨਰਿੰਦਰ ਸਿੰਘ ਬੱਡਲਾ)- ਪੁਲਿਸ ਨੇ ਏ.ਟੀ.ਐਮ. ਕਾਰਡ ਬਦਲ ਕੇ ਭੋਲੇ-ਭਾਲੇ ਅਤੇ ਬਜ਼ੁਰਗ ਲੋਕਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਇਕ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਕਪੂਰਥਲਾ ਜੇਲ੍ਹ ’ਚੋਂ ਲਿਆ ਕੇ ਗ੍ਰਿਫ਼ਤਾਰੀ ਪਾਈ ਗਈ ਅਤੇ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫੋਕਲ ਪੁਆਇੰਟ ਦੇ ਐੱਸ.ਐੱਚ.ਓ. ਜਗਜੀਤ ਸਿੰਘ ਨੇ ਦੱਸਿਆ ਕਿ 5 ਮਈ 2026 ਨੂੰ ਰਹੀਮਪੁਰ ਦੇ ਰਹਿਣ ਵਾਲੇ ਬਲਦੇਵ ਰਾਜ ਜੋ ਕਿ ਬਿਮਾਰ ਰਹਿੰਦੇ ਹਨ, ਰਹੀਮਪੁਰ ਚੌਂਕ ਸਥਿਤ ਐੱਸ.ਬੀ.ਆਈ. ਦੇ ਏ.ਟੀ.ਐਮ. ਤੋਂ ਪੈਸੇ ਕਢਵਾਉਣ ਗਏ ਸਨ ਉੱਥੇ ਪਹਿਲਾਂ ਤੋਂ ਹੀ ਮੌਜੂਦ ਦੋ ਅਣਪਛਾਤੇ ਵਿਅਕਤੀਆਂ ਨੇ ਮਸ਼ੀਨ ਨਾ ਚੱਲਣ ਦਾ ਬਹਾਨਾ ਬਣਾ ਕੇ ਗੱਲਾਂ-ਗੱਲਾਂ ਵਿਚ ਬਲਦੇਵ ਰਾਜ ਦਾ ਏ.ਟੀ.ਐਮ. ਪਿੰਨ (ਕੋਡ) ਪਤਾ ਕਰ ਲਿਆ ਅਤੇ ਧੋਖੇ ਨਾਲ ਉਨ੍ਹਾਂ ਦਾ ਅਸਲ ਕਾਰਡ ਬਦਲ ਕੇ ਕੋਈ ਹੋਰ ਕਾਰਡ ਫੜਾ ਦਿੱਤਾ। ਪੀੜਤ ਬਲਦੇਵ ਰਾਜ ਬਿਮਾਰ ਹੋਣ ਕਾਰਨ ਪੀ.ਜੀ.ਆਈ. ਤੋਂ ਆਪਣਾ ਡਾਇਲੈਸਿਸ ਕਰਵਾ ਰਹੇ ਸਨ, ਜਿਸ ਕਾਰਨ ਉਨ੍ਹਾਂ ਨੇ ਕਈ ਦਿਨ ਮੋਬਾਈਲ ਫ਼ੋਨ ਦੇ ਮੈਸੇਜਾਂ ਵੱਲ ਧਿਆਨ ਨਹੀਂ ਦਿੱਤਾ। 5 ਤੋਂ 10 ਤਰੀਕ ਦੇ ਦਰਮਿਆਨ ਮੁਲਜ਼ਮਾਂ ਨੇ ਉਨ੍ਹਾਂ ਦੇ ਖਾਤੇ ਵਿਚੋਂ ਕਰੀਬ 2 ਲੱਖ 37 ਹਜ਼ਾਰ ਰੁਪਏ ਦੀ ਸ਼ਾਪਿੰਗ ਕਰ ਲਈ, ਕੈਸ਼ ਕਢਵਾ ਲਿਆ ਤੇ ਗੱਡੀਆਂ ਵਿਚ ਤੇਲ ਪਵਾ ਲਿਆ। 13 ਤਰੀਕ ਨੂੰ ਜਦੋਂ ਪੀੜਤ ਨੇ ਬੈਂਕ ਖਾਤਾ ਚੈੱਕ ਕੀਤਾ ਤਾਂ ਠੱਗੀ ਦਾ ਪਤਾ ਲੱਗਿਆ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਜਦੋਂ ਸੀ.ਸੀ.ਟੀ.ਵੀ. ਫੁਟੇਜ ਖੰਘਾਲੀ ਤਾਂ ਮੁਲਜ਼ਮਾਂ ਦੀ ਪਛਾਣ ਜਲੰਧਰ ਦੇ ਰਹਿਣ ਵਾਲੇ ਦੀਪਕ ਕੁਮਾਰ ਪੁੱਤਰ ਮਿਸ਼ਰੀ ਲਾਲ ਵਾਸੀ ਹਰਦਿਆਲ ਨਗਰ, ਜਲੰਧਰ ਅਤੇ ਕਰਨ ਕੁਮਾਰ ਪੁੱਤਰ ਕ੍ਰਿਸ਼ਨ ਚੰਦ ਵਾਸੀ ਬਸਤੀ ਸ਼ੇਖ਼ਾਂ, ਜਲੰਧਰ ਵਜੋਂ ਹੋਈ। ਜਦੋਂ ਪੁਲਿਸ ਜਲੰਧਰ ਇਨ੍ਹਾਂ ਦੇ ਘਰ ਪਹੁੰਚੀ ਤਾਂ ਪਤਾ ਲੱਗਿਆ ਕਿ ਇਹ ਮੁਲਜ਼ਮ ਪਹਿਲਾਂ ਹੀ ਕਿਸੇ ਹੋਰ ਮਾਮਲੇ ਵਿਚ ਕਪੂਰਥਲਾ ਜੇਲ੍ਹ ਵਿਚ ਬੰਦ ਸਨ। ਪੁਲਿਸ ਨੇ ਕਾਨੂੰਨੀ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਜੇਲ੍ਹ ਵਿਚੋਂ ਲਿਆ ਕੇ ਇਸ ਮੁਕੱਦਮੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਿਕ ਇਹ ਦੋਵੇਂ ਪੇਸ਼ੇਵਰ ਅਪਰਾਧੀ ਹਨ। ਮੁਲਜ਼ਮ ਦੀਪਕ ਕੁਮਾਰ ’ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿਚ ਲੁੱਟ-ਖੋਹ, 420 (ਧੋਖਾਧੜੀ) ਅਤੇ ਐਨ.ਡੀ.ਪੀ.ਐੱਸ. ਐਕਟ (ਨਸ਼ਾ ਤਸਕਰੀ) ਦੇ 13 ਮੁਕੱਦਮੇ ਦਰਜ ਹਨ, ਜਦੋਂ ਕਿ ਦੂਜੇ ਮੁਲਜ਼ਮ ਕਰਨ ਕੁਮਾਰ ’ਤੇ 8 ਮੁਕੱਦਮੇ ਦਰਜ ਹਨ। ਪੁਲਿਸ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਏ.ਟੀ.ਐਮ. ਦੇ ਬਾਹਰ ਖੜ੍ਹ ਕੇ ਫੇਸ ਰੀਡਿੰਗ ਕਰਦਾ ਸੀ। ਜੋ ਵੀ ਕੋਈ ਬਜ਼ੁਰਗ, ਭੋਲਾ-ਭਾਲਾ ਜਾਂ ਘੱਟ ਪੜ੍ਹਿਆ-ਲਿਖਿਆ ਵਿਅਕਤੀ ਪੈਸੇ ਕਢਵਾਉਣ ਆਉਂਦਾ ਸੀ, ਇਹ ਮਦਦ ਕਰਨ ਦੇ ਬਹਾਨੇ ਉਸ ਦਾ ਕਾਰਡ ਬਦਲ ਲੈਂਦੇ ਸਨ। ਪੁਲਿਸ ਵੱਲੋਂ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਹੋਰ ਵੀ ਕਈ ਵਾਰਦਾਤਾਂ ਦੇ ਖ਼ੁਲਾਸੇ ਹੋਣ ਦੀ ਉਮੀਦ ਹੈ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਉਮੀਦਵਾਰ ਵਲੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੇ ਪਤੀ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਅਗਲੀ ਖ਼ਬਰ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਪੁਲਿਸ ਨੇ ਸ਼ਹਿਰ ’ਚ ਫਲੈਗ ਮਾਰਚ ਕੱਢਿਆ
Ad Position 24