07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਦੁਕਾਨਾਂ ਬੰਦ ਰੱਖਣ ਸੰਬੰਧੀ ਇਲੈਕਟ੍ਰੀਕਲ ਤੇ ਇਲੈਕਟ੍ਰੋਨਿਕ ਐਸੋਸੀਏਸ਼ਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 10-07-2026

ਮਾਹਿਲਪੁਰ, 9 ਜੁਲਾਈ (ਰਜਿੰਦਰ ਸਿੰਘ)- ਜ਼ਿਆਦਾ ਗਰਮੀਆਂ ਦੇ ਮੱਦੇਨਜ਼ਰ ਅੱਜ ਮਾਹਿਲਪੁਰ ਵਿਖੇ ਇਲੈਕਟ੍ਰੀਕਲ ਤੇ ਇਲੈਕਟ੍ਰੋਨਿਕ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਨਰਿੰਦਰ ਅਨੰਦ ਤੇ ਵਾਇਸ ਪ੍ਰਧਾਨ ਬ੍ਰਹਪ੍ਰਕਾਸ਼ ਹੈਪੀ ਦੀ ਅਗਵਾਈ ‘ਚ ਹੋਈ ਜਿਸ ‘ਚ ਸਮੂਹ ਸਬੰਧਿਤ ਦੁਕਾਨਦਾਰਾਂ ਨੇ ਭਾਗ ਲਿਆ। ਇਸ ਮੌਕੇ ਪ੍ਰਧਾਨ ਨਰਿੰਦਰ ਅਨੰਦ ਨੇ ਦੱਸਿਆ ਕਿ ਜ਼ਿਆਦਾ ਗਰਮੀ ਤੇ ਹੁੰਮਸ ਭਰੇ ਮੌਸਮ ਨੂੰ ਮੁੱਖ ਰੱਖਦਿਆਂ ਸਮੂਹ ਇਲੈਕਟ੍ਰੀਕਲ ਤੇ ਇਲੈਕਟ੍ਰੋਨਿਕ ਦੁਕਾਨਦਾਰਾਂ ਵਲੋਂ ਇਹ ਫ਼ੈਸਲਾ ਕੀਤਾ ਗਿਆ 24 ਤੋਂ 26 ਜੁਲਾਈ ਤੱਕ ਇਲੈਕਟ੍ਰੀਕਲ ਤੇ ਇਲੈਕਟ੍ਰੋਨਿਕ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ। ਇਸ ਮੌਕੇ ਮੇਜਰ ਸਿੰਘ, ਹਰਜੀਵ ਰਾਮਾ, ਦਨੇਸ਼ ਮਲਿਕ, ਅਮਿਤ ਮਲਿਕ, ਹੈਪੀ ਬਡਵਾਲ, ਅਵਤਾਰ ਤੰਬੜ, ਸੁਰਿੰਦਰ ਪਾਠਕ, ਬੱਬੀ, ਸਹਿਲ ਡੀਹਰਾਂ, ਗਗਨ, ਚੰਦਰ ਮੋਹਨ, ਹੈਪੀ ਅਨੰਦ, ਜਸਵਿੰਦਰ ਸਿੰਘ, ਅਵਤਾਰ ਸਿੰਘ ਖਾਨਪੁਰ, ਚਰਨਜੀਤ ਸਿੰਘ ਬੰਟੀ ਮੈਲੀ, ਗੁਰਦਿਆਲ ਸਿੰਘ ਮੰਡ, ਰਜੇਸ਼ ਤਿਵਾੜੀ, ਅਮਨਜੋਤ, ਚਰਨਜੀਤ ਸਿੰਘ, ਪਰਮਜੀਤ ਸਿੰਘ, ਵਿਪਨ ਕੁਮਾਰ, ਮੋਨੂੰ ਰਤਨ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ ਵੈੱਲਫੇਅਰ ਮੰਡਲ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ ਹੋਈ ਅਗਲੀ ਖ਼ਬਰ ਅਮਰਪ੍ਰੀਤ ਸਿੰਘ ਲਾਲੀ ਨੇ ਕੀਤੀ ਭੁਪੇਸ਼ ਬਘੇਲ ਨਾਲ ਮੁਲਾਕਾਤ
Ad Position 24
No active advertisement