ਮੁਕੇਰੀਆਂ, 9 ਜੁਲਾਈ (ਰਾਮਗੜ੍ਹੀਆ)- ਇੰਪਲਾਈਜ਼ ਫੈਡਰੇਸ਼ਨ ਵੈੱਲਫੇਅਰ ਮੰਡਲ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਮੰਡਲ ਪ੍ਰਧਾਨ ਸ. ਬਲਵਿੰਦਰ ਸਿੰਘ ਪਨਖ਼ੂਹ ਵਲੋਂ ਕੀਤੀ ਗਈ। ਇਸ ਮੌਕੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕਰਕੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ 18 ਫ਼ੀਸਦੀ ਡੀ.ਏ, 6 ਪੇ ਕਮਿਸ਼ਨ ਦੀਆਂ ਰਹਿੰਦੀਆਂ ਤਰੁੱਟੀਆਂ, ਮ੍ਰਿਤਕ ਪਰਿਵਾਰਾਂ ਨੂੰ ਪਹਿਲ ਦੇ ਆਧਾਰ ’ਤੇ ਨੌਕਰੀਆਂ ਦੇਣਾ, ਮ੍ਰਿਤਕ ਪਰਿਵਾਰਾਂ ਨੂੰ ਜੋ ਸਰਕਾਰ ਵਲੋਂ ਸਲੇਸੀਆ ਮਿਲਿਆ ਸੀ, ਉਸ ਰਕਮ ’ਤੇ 12 ਫ਼ੀਸਦੀ ਚੱਕਰਵਰਤੀ ਵਿਆਜ ਕਲੇਮ ਕਰਨਾ ਰੱਦ ਕੀਤਾ ਜਾਵੇ। ਪੈਨਸ਼ਨਰਜ਼ ਆਗੂਆਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਜੁਆਇੰਟ ਫੋਰਮ ਪੰਜਾਬ ਪੱਧਰ ’ਤੇ ਸੰਘਰਸ਼ ਹੋਰ ਕੀਤਾ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ ਪਨਖ਼ੂਹ, ਠਾਕੁਰ ਜੋਗਿੰਦਰ ਸਿੰਘ ਬਹਿਬਲਮੰਜ, ਸਰਵਨ ਸਿੰਘ ਕੋਟਲੀ, ਬੋਧ ਰਾਜ ਤਲਵਾੜਾ, ਜਗਜੀਤ ਸਿੰਘ ਗੁਰਦਾਸਪੁਰ, ਖੜਕ ਸਿੰਘ, ਕੁਲਵਿੰਦਰ ਸਿੰਘ ਕੋਟਲੀ, ਕੇਵਲ ਕ੍ਰਿਸ਼ਨ, ਖੜਕ ਸਿੰਘ, ਰਾਮ ਸਿੰਘ ਭੰਗਾਲਾ, ਸੂਰਤ ਸਿੰਘ ਕੋਟਲੀ, ਵਿਜੇ ਕੁਮਾਰ, ਗੁਰਮੀਤ ਸਿੰਘ, ਦਵਿੰਦਰ ਸਿੰਘ, ਮਨਜੀਤ ਸਿੰਘ, ਪਲਾਕੀ, ਲਾਲ ਚੰਦ, ਨਰਿੰਦਰ ਸਿੰਘ, ਅਸ਼ਵਨੀ ਕੁਮਾਰ ਦਾਤਾਰਪੁਰ, ਸ਼ਾਮ ਲਾਲ ਤਲਵਾੜਾ, ਸੁਰਿੰਦਰ ਸਿੰਘ ਤਲਵਾੜਾ ਅਤੇ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ।
ਇੰਪਲਾਈਜ਼ ਫੈਡਰੇਸ਼ਨ ਵੈੱਲਫੇਅਰ ਮੰਡਲ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ ਹੋਈ
ਅਜੀਤ ਡੈਸਕ
10-07-2026