ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਕਿਸਾਨ ਜਥੇਬੰਦੀਆਂ ਨੇ ਮੀਟਿੰਗ ਦੌਰਾਨ ਕਈ ਅਹਿਮ ਮਸਲਿਆਂ ’ਤੇ ਕੀਤੀਆਂ ਵਿਚਾਰਾਂ

Ad Position 21
No active advertisement
ਅਜੀਤ ਡੈਸਕ 12-07-2026
ਭੰਗਾਲਾ, 11 ਜੁਲਾਈ (ਬਲਵਿੰਦਰਜੀਤ ਸਿੰਘ ਸੈਣੀ)- ਕਿਸਾਨ ਜਥੇਬੰਦੀਆਂ ਦੀ ਮੀਟਿੰਗ ਭੰਗਾਲਾ ਵਿਖੇ ਕਿਸਾਨ ਆਗੂ ਵਿਜੇ ਕੁਮਾਰ ਬਹਿਬਲਮੰਜ, ਉਂਕਾਰ ਸਿੰਘ ਪੁਰਾਣਾ ਭੰਗਾਲਾ, ਗੁਰਨਾਮ ਸਿੰਘ ਜਹਾਨਪੁਰ, ਜਗਦੀਸ਼ ਸਿੰਘ ਰਾਜਾ ਮਹਿਤਪੁਰ, ਕੁਲਵਿੰਦਰ ਸਿੰਘ ਮੰਜਪੁਰ ਦੀ ਅਗਵਾਈ ਵਿੱਚ ਹੋਈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ ’ਤੇ ਉਸ ਦੇ ਚਹੇਤਿਆਂ ਵਲੋਂ ਸ਼ੰਭੂ ਖਨੌਰੀ ਬਾਰਡਰਾਂ ’ਤੋਂ ਟਰਾਲੀਆਂ, ਏ.ਸੀ., ਕੂਲਰ ਪੱਖੇ, ਰਾਸ਼ਨ ਸਮੇਤ 3 ਕਰੋੜ 77 ਲੱਖ ਰੁਪਏ ਦਾ ਸਾਡਾ ਸਾਂਮਾਨ ਲੁੱਟ ਲਿਆ, ਪੰਜਾਬ ਸਰਕਾਰ ਦੇ ਚਹੇਤਿਆਂ ਵਲੋਂ ਸਾਡੇ ਚੋਰੀ ਕੀਤੇ ਸਮਾਨ ਦੀ ਭਰਪਾਈ ਕਰਵਾਉਣ ਲਈ, ਮੋਦੀ ਵੱਲੋਂ ਅਮਰੀਕਾ ਨਾਲ ਕੀਤੇ ਫ਼ਰੀ ਟੈਕਸ ਵਪਾਰਕ ਸਮਝੌਤੇ, ਪੰਜਾਬ ਸਰਕਾਰ ਦੁਆਰਾ ਦੁਬਾਰਾ ਲਿਆਂਦੀ ਲੈਂਡ ਪੁਲਿੰਗ ਪਾਲਿਸੀ, ਕਿਸਾਨਾਂ ਨੂੰ ਖਾਦ ਨਾਲ ਜਬਰੀ ਦਿੱਤੀਆਂ ਜਾ ਰਹੀਆਂ ਦਵਾਈਆਂ, ਕੰਡੀ ਏਰੀਏ ਨੂੰ 24 ਘੰਟੇ ਬਿਜਲੀ ਨਾ ਮਿਲਣਾ, ਗੰਨਾ ਮਿੱਲਾਂ ਤੇ ਪੰਜਾਬ ਸਰਕਾਰ ਵੱਲ ਖੜੇ ਕਰੋੜਾਂ ਰੁਪਏ ਗੰਨੇ ਦੇ ਬਕਾਏ, ਕੇਂਦਰ ਦੀ ਸ਼ਹਿ ’ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਵਿਚ ਜਬਰੀ ਲਗਾਏ ਜਾ ਰਹੇ ਚਿੱਪ ਵਾਲੇ ਪ੍ਰੀਪੇਡ ਸਮਾਰਟ ਮੀਟਰਾਂ ਸਮੇਤ ਕਿਸਾਨਾਂ, ਮਜ਼ਦੂਰਾਂ ਦੇ ਸਾਰੇ ਮਸਲਿਆਂ ਨੂੰ ਹੱਲ ਕਰਵਾਉਣ ਲਈ, 15 ਜੁਲਾਈ 2026 ਦਿਨ ਬੁੱਧਵਾਰ ਨੂੰ ਮੁਕੇਰੀਆਂ ਵਿਖੇ ਪਹੁੰਚ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤੇ ਜਾਣਗੇ ਜੇਕਰ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਸਬੰਧੀ ਕੀਤੇ ਸਵਾਲਾਂ ਦੇ ਜਵਾਬ ਮੁੱਖ ਮੰਤਰੀ ਵੱਲੋਂ ਨਾ ਦਿੱਤੇ ਗਏ ਤਾਂ ਕਿਸਾਨਾਂ ਵੱਲੋਂ ਭਗਵੰਤ ਮਾਨ ਦਾ ਕਾਲੇ ਝੰਡਿਆਂ ਨਾਲ ਸਖ਼ਤ ਵਿਰੋਧ ਕੀਤਾ ਜਾਵੇਗਾ, ਜਿਸ ਲਈ ਜ਼ਿੰਮੇਵਾਰ ਹੁਸ਼ਿਆਰਪੁਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਵੇਗੀ। ਕਿਸਾਨ ਆਗੂਆਂ ਨੇ ਕਿਸਾਨ ਮਜ਼ਦੂਰ ਭਰਾਵਾਂ ਨੂੰ 15 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ ਠੀਕ 10 ਵਜੇ ਦਾਣਾ ਮੰਡੀ ਭੰਗਾਲਾ ਵਿਖੇ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਸਮੇਂ ਕਿਸਾਨ ਆਗੂ ਰਾਜਿੰਦਰ ਸਿੰਘ ਕੁੱਲੀਆਂ, ਬਲਵੰਤ ਰਾਜ, ਦੇਸਰਾਜ, ਜਤਿੰਦਰ ਸਿੰਘ, ਬਲਵੀਰ ਸਿੰਘ ਬੰਤੋ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿਛਲੇ 2 ਮਹੀਨਿਆਂ ਤੋਂ ਲਾਪਤਾ ਪੁੱਤਰ ਦੀ ਭਾਲ ’ਚ ਦਰ-ਦਰ ਭਟਕ ਰਿਹਾ ਹੈ ਪਰਿਵਾਰ ਅਗਲੀ ਖ਼ਬਰ ਤਲਵਾੜਾ ਪੁਲਿਸ ਨੇ ਲੁੱਟਾਂ ਕਰਨ ਵਾਲੇ ਗਰੋਹ ਦੇ 3 ਮੈਂਬਰ ਕਾਬੂ ਕੀਤੇ
Ad Position 24
No active advertisement