ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਪਿਛਲੇ 2 ਮਹੀਨਿਆਂ ਤੋਂ ਲਾਪਤਾ ਪੁੱਤਰ ਦੀ ਭਾਲ ’ਚ ਦਰ-ਦਰ ਭਟਕ ਰਿਹਾ ਹੈ ਪਰਿਵਾਰ

Ad Position 21
No active advertisement
ਅਜੀਤ ਡੈਸਕ 12-07-2026
ਘੋਗਰਾ, 11 ਜੁਲਾਈ (ਆਰ. ਐੱਸ. ਸਲਾਰੀਆ)- ਬਲਾਕ ਦਸੂਹਾ ਦੇ ਪਿੰਡ ਘੋਗਰਾ ਦਾ 18 ਸਾਲਾ ਨੌਜਵਾਨ ਕਰਨਦੀਪ ਸਿੰਘ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ ਹੈ। ਪਰਿਵਾਰ ਮਦਦ ਲਈ ਪਿਛਲੇ 2 ਮਹੀਨਿਆਂ ਤੋਂ ਥਾਣਾ ਦਸੂਹਾ ਦੇ ਗੇੜੇ ਮਾਰ ਰਿਹਾ ਹੈ। ਜਾਣਕਾਰੀ ਦਿੰਦਿਆਂ ਕਰਨਦੀਪ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਮੈਂ ਡਰਾਈਵਰੀ ਦਾ ਕੰਮ ਕਰਦਾ ਹਾਂ ਅਤੇ ਮੇਰਾ ਲੜਕਾ ਕਰਨਦੀਪ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ ਹੈ। ਕਰਨਦੀਪ ਆਪਣੀ ਮਾਂ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਆਪਣੇ ਦੋਸਤਾਂ ਨਾਲ ਕੰਮ ਲਈ ਕਿਤੇ ਜਾ ਰਿਹਾ ਹੈ ਅਤੇ ਸਿਰਫ਼ 10 ਮਿੰਟਾਂ ਵਿਚ ਵਾਪਸ ਘਰ ਆ ਜਾਵੇਗਾ ਪਰ ਅੱਜ ਦੋ ਮਹੀਨੇ ਬੀਤ ਚੁੱਕੇ ਹਨ ਅਤੇ ਕਰਨਦੀਪ ਕੋਈ ਉੱਘ ਸੁੱਘ ਨਹੀਂ। ਥਾਂ-ਥਾਂ ਭਾਲ ਕਰਨ ਤੋਂ ਬਾਅਦ ਅਸੀਂ ਥਾਣਾ ਦਸੂਹਾ ਵਿਖੇ ਸ਼ਿਕਾਇਤ ਦਰਜ ਕਰਵਾਈ। ਦਸੂਹਾ ਪੁਲਿਸ ਨੇ ਜਦੋਂ ਇਲਾਕੇ ਦੇ ਸੀ.ਸੀ.ਟੀ.ਵੀ ਦੀ ਖੰਘਾਲੇ ਤਾਂ ਪਤਾ ਲੱਗਾ ਕਿ ਕਰਨਦੀਪ ਆਪਣੇ ਦੋਸਤਾਂ ਨਾਲ ਨਹਿਰ ਵੱਲ ਗਿਆ ਸੀ ਪਰ ਵਾਪਸੀ ’ਤੇ ਉਸ ਦੇ ਦੋਸਤ ਵਾਪਸ ਆ ਗਏ ਪਰ ਕਰਨਦੀਪ ਉਨ੍ਹਾਂ ਨਾਲ ਨਹੀਂ ਸੀ। ਦਸੂਹਾ ਪੁਲਿਸ ਨੇ ਦੋ ਦਿਨਾਂ ਤੱਕ ਗ਼ੋਤੇਖ਼ੋਰਾਂ ਨਾਲ ਨਹਿਰ ਦੀ ਭਾਲ ਕੀਤੀ ਪਰ ਕਰਨਦੀਪ ਦਾ ਕੋਈ ਸੁਰਾਗ ਨਹੀਂ ਮਿਲਿਆ। ਪਿਤਾ ਦਾ ਕਹਿਣਾ ਹੈ ਕਿ ਹੁਣ ਪੁਲਿਸ ਵੀ ਕਰਨਦੀਪ ਨੂੰ ਲੱਭਣ ਵਿਚ ਸਹਿਯੋਗ ਨਹੀਂ ਕਰ ਰਹੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਕਰਨਦੀਪ ਦੇ ਦੋਸਤਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਕਰਨਦੀਪ ਨਾਲ ਕੀ ਹੋਇਆ ਸੀ। ਪਿਤਾ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨਾਲ ਕੁੱਝ ਅਣਸੁਖਾਵੀਂ ਘਟਨਾ ਵਾਪਰੀ ਹੈ। ਪਰਿਵਾਰ ਨੇ ਦਸੂਹਾ ਪੁਲੀਸ ਤੋਂ ਕਰਨਦੀਪ ਨੂੰ ਲੱਭਣ ਵਿਚ ਮਦਦ ਕਰਨ ਦੀ ਮੰਗ ਕੀਤੀ ਹੈ। ਜਾਂਚ ਅਧਿਕਾਰੀ ਸਭ ਇੰਸਪੈਕਟਰ ਗੁਰਬਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਕਰਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਦੀ ਲਾਪਤਾ ਦੀ ਸੂਚਨਾ ਮਿਲੀ ਸੀ ਇੱਕ ਨੌਜਵਾਨ ਕਰਨਦੀਪ ਸਿੰਘ ਜੋ ਕਿ 15 ਮਈ 2026 ਤੋਂ ਲਾਪਤਾ ਹੈ, ਜਿਸ ਦੀ ਗ਼ੋਤਾਖ਼ੋਰੀ ਮੰਗਵਾ ਕੇ ਕੰਢੀ ਨਹਿਰ ਵਿਚ ਵੀ ਪੜਤਾਲ ਕੀਤੀ ਗਈ ਅਤੇ ਇਲਾਕੇ ਦੇ ਸੀ.ਸੀ.ਟੀ.ਵੀ ਕੈਮਰੇ ਵੀ ਖੰਘਾਲੇ ਜਾ ਰਹੇ ਹਨ, ਜਿਸ ਦਾ ਕੋਈ ਵੀ ਸੁਰਾਖ਼ ਨਹੀਂ ਮਿਲ ਰਿਹਾ ਹੈ। ਜਿਹੜੇ ਦੋਸਤਾਂ ਦੇ ਨਾਲ ਘੁੰਮਣ ਗਿਆ ਸੀ ਉਨ੍ਹਾਂ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ, ਉਨ੍ਹਾਂ ਤੋਂ ਵੀ ਕੋਈ ਸੁਰਾਗ ਨਹੀਂ ਮਿਲ ਰਿਹਾ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਦੌਰਾਨ ਕਈ ਅਹਿਮ ਮਸਲਿਆਂ ’ਤੇ ਕੀਤੀਆਂ ਵਿਚਾਰਾਂ
Ad Position 24
No active advertisement