16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

Ad Position 21
repet_subhas-goyals [Copy P29]
ਅਜੀਤ ਡੈਸਕ 12-07-2026
ਹੁਸ਼ਿਆਰਪੁਰ, 11 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਵਲੋਂ ਹਲਕੇ ਵਿਚ ਪਿੰਡ-ਪਿੰਡ ਜਾ ਕੇ ‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਬਿਹਾਲਾ, ਕਾਲੀਆਂ, ਨੌਨੀਤਪੁਰ, ਪੁੰਜ, ਮਾਨਾ, ਰੌੜੀਆਂ, ਤਨੂੰਲੀ, ਮੇਹਟੀਆਣਾ ਆਦਿ ਪਿੰਡਾਂ ਵਿਚ ਵਿਸ਼ੇਸ਼ ‘ਲੋਕ ਮਿਲਣੀ’ ਸਮਾਗਮ ਕਰਕੇ ਇਲਾਕਾ ਵਾਸੀਆਂ ਤੱਕ ਪਹੁੰਚ ਕੀਤੀ। ਇਨ੍ਹਾਂ ਮੀਟਿੰਗਾਂ ਦੌਰਾਨ ਡਾ. ਇਸ਼ਾਂਕ ਹਲਕਾ ਵਾਸੀਆਂ ਨੂੰ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਬਾਰੇ ਜਾਣੂ ਕਰਵਾ ਰਹੇ ਹਨ। ਵਿਧਾਇਕ ਇਸ ਦੌਰਾਨ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣਦੇ ਹਨ। ਮੇਹਟੀਆਣਾ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ. ਇਸ਼ਾਂਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀਆਂ ਗਈਆਂ ਲੋਕ ਮਿਲਣੀਆਂ ਦਾ ਮੁੱਖ ਉਦੇਸ਼ ਹੈ ਕਿ ਤੁਹਾਡੀਆਂ ਉਮੀਦਾਂ, ਤੁਹਾਡੀਆਂ ਦਿੱਕਤਾਂ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਜਾਣਕਾਰੀ ਸਿੱਧੇ ਤੁਹਾਡੇ ਤੋਂ ਲੈ ਕੇ ਅਸੀਂ ਨਾਗਰਿਕਾਂ ਸੇਵਾਵਾਂ ਨੂੰ ਹੋਰ ਬਿਹਤਰ ਬਣਾ ਸਕੀਏ। ਡਾ. ਇਸ਼ਾਂਕ ਨੇ ਲੋਕਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ। ਇਸ ਮੌਕੇ ਮੇਹਟੀਆਣਾ ਸਰਪੰਚ ਕਸ਼ਮੀਰ ਸਿੰਘ, ਪਰਮਿੰਦਰ ਸਿੰਘ ਪੱਪੂ, ਸੰਦੀਪ ਬੈਂਸ, ਅਰੁਣ, ਧਰਮਿੰਦਰ, ਜੱਗੀ, ਸੰਜੀਵ, ਰੌੜੀਆਂ ਸਰਪੰਚ ਅਮਨਦੀਪ ਕੌਰ, ਜਰਨੈਲ ਕੌਰ, ਮਾਨਾ ਸਰਪੰਚ ਅਨੂ ਬਾਲਾ, ਹੈਪੀ, ਦੇਵ, ਗੋਪੀ, ਜਸਵੀਰ, ਲਖਵਿੰਦਰ, ਰਾਣੀ, ਸਤਨਾਮ, ਜਗਤਾਰ, ਕਾਲੀਆਂ ਸਰਪੰਚ ਮਨਜੀਤ ਕੌਰ,ਸੁਮਨਦੀਪ ਕੌਰ ਕੌਆਡੀਨੇਟਰ ਮਹਿਲਾਂ ਵਿੰਗ, ਬਹਾਦਰ ਸਿੰਘ, ਸਰਪੰਚ ਬਿਹਾਲਾ ਨਵਦੀਪ ਕੌਰ, ਚਿਰੰਜੀ ਲਾਲ, ਗੁਰਪ੍ਰੀਤ, ਜਗਵਿੰਦਰ ਸਿੰਘ, ਚਮਨ ਲਾਲ, ਮਾਸਟਰ ਜੀ, ਰਣਬੀਰ, ਸੁਰਿੰਦਰ, ਤਨੂੰਲੀ ਸਰਪੰਚ ਕ੍ਰਿਸ਼ਨ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਟੀ ਹਸਪਤਾਲ ਹੁਸ਼ਿਆਰਪੁਰ ’ਚ ਅੱਖਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਭਲਕੇ ਤੋਂ ਅਗਲੀ ਖ਼ਬਰ ਪਿਛਲੇ 2 ਮਹੀਨਿਆਂ ਤੋਂ ਲਾਪਤਾ ਪੁੱਤਰ ਦੀ ਭਾਲ ’ਚ ਦਰ-ਦਰ ਭਟਕ ਰਿਹਾ ਹੈ ਪਰਿਵਾਰ
Ad Position 24