ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਦਸਮੇਸ਼ ਗਰਲਜ਼ ਕਾਲਜ ਦੀ ਵਿਦਿਆਰਥਣ ਜਸਮੀਤ ਕੌਰ ਨੂੰ ਮਿਲਿਆ ‘ਬੈਸਟ ਵਲੰਟੀਅਰ’ ਸਨਮਾਨ

Ad Position 21
No active advertisement
ਅਜੀਤ ਡੈਸਕ 12-07-2026
ਮੁਕੇਰੀਆਂ, 11 ਜੁਲਾਈ (ਰਾਮਗੜ੍ਹੀਆ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੁਵਕ ਭਲਾਈ ਵਿਭਾਗ ਵਲੋਂ 1 ਤੋਂ 7 ਜੁਲਾਈ 2026 ਤੱਕ ਆਯੋਜਿਤ ਸੱਤ ਦਿਨਾਂ ਯੂਥ ਲੀਡਰਸ਼ਿਪ ਕੈਂਪ–2026 ਸਫਲਤਾ-ਪੂਰਵਕ ਸੰਪੰਨ ਹੋ ਗਿਆ। ਇਸ ਰਿਹਾਇਸ਼ੀ ਕੈਂਪ ਵਿਚ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਵੱਖ-ਵੱਖ ਕਾਲਜਾਂ ਦੇ 91 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦਾ ਪ੍ਰਬੰਧ ਯੁਵਾ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸੁਖਜਿੰਦਰ ਸਿੰਘ ਰਿਸ਼ੀ ਅਤੇ ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਲੀਡਰਸ਼ਿਪ ਸਮਰੱਥਾ, ਅਨੁਸ਼ਾਸਨ, ਸਮਾਜਿਕ ਜ਼ਿੰਮੇਵਾਰੀ ਤੇ ਸ਼ਖ਼ਸੀਅਤ ਵਿਕਾਸ ਦੇ ਗੁਣਾਂ ਦਾ ਵਿਕਾਸ ਕਰਨਾ ਸੀ। ਹਰ ਰੋਜ਼ ਯੋਗਾ, ਫਿਟਨੈੱਸ ਅਤੇ ਧਿਆਨ ਸੈਸ਼ਨਾਂ ਦੇ ਨਾਲ-ਨਾਲ ਮਾਨਸਿਕ ਸਿਹਤ, ਸਾਈਬਰ ਜਾਗਰੂਕਤਾ, ਰਾਜਨੀਤਿਕ ਇਤਿਹਾਸ ਅਤੇ ਸ਼ਖ਼ਸੀਅਤ ਵਿਕਾਸ ਵਰਗੇ ਸਮਕਾਲੀ ਵਿਸ਼ਿਆਂ ’ਤੇ ਮਾਹਿਰਾਂ ਵੱਲੋਂ ਪ੍ਰੇਰਣਾਦਾਇਕ ਲੈਕਚਰ ਕਰਵਾਏ ਗਏ। ਅੱਜ ਦੇ ਸਮੇਂ ਵਿਚ ਅਜਿਹੇ ਯੁਵਾ ਕਲਿਆਣ ਅਤੇ ਲੀਡਰਸ਼ਿਪ ਕੈਂਪ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ਕੈਂਪ ਵਿਦਿਆਰਥੀਆਂ ਵਿਚ ਲੀਡਰਸ਼ਿਪ, ਟੀਮ ਵਰਕ, ਅਨੁਸ਼ਾਸਨ, ਸੰਚਾਰ ਕੌਸ਼ਲ, ਫ਼ੈਸਲਾ ਲੈਣ ਦੀ ਯੋਗਤਾ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਸ ਤੋਂ ਇਲਾਵਾ ਇਹ ਨੌਜਵਾਨਾਂ ਨੂੰ ਆਤਮਵਿਸ਼ਵਾਸੀ, ਜਾਗਰੂਕ ਤੇ ਸਕਾਰਾਤਮਿਕ ਸੋਚ ਵਾਲਾ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੇ ਹਨ। ਅਜਿਹੇ ਕੈਂਪਾਂ ਵਿਚ ਭਾਗ ਲੈਣ ਨਾਲ ਵਿਦਿਆਰਥੀਆਂ ਨੂੰ ਵੱਖ-ਵੱਖ ਸੰਸਥਾਵਾਂ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ, ਨਵੇਂ ਤਜਰਬੇ ਪ੍ਰਾਪਤ ਕਰਨ ਤੇ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ, ਜੋ ਉਨ੍ਹਾਂ ਦੀ ਉੱਚ ਸਿੱਖਿਆ, ਪ੍ਰਤੀਯੋਗੀ ਪ੍ਰੀਖਿਆਵਾਂ, ਰੋਜ਼ਗਾਰ ਤੇ ਭਵਿੱਖ ਦੀਆਂ ਲੀਡਰਸ਼ਿਪ ਜ਼ਿੰਮੇਵਾਰੀਆਂ ਵਿਚ ਵੀ ਬਹੁਤ ਸਹਾਇਕ ਸਾਬਤ ਹੁੰਦਾ ਹੈ। ਕੈਂਪ ਦੌਰਾਨ ਸੁੰਦਰ ਲਿਖਾਈ, ਕਵਿਤਾ ਪਾਠ, ਓਪਨ ਮਾਈਕ ਤੇ ਪ੍ਰੈੱਸ ਰਿਪੋਰਟ ਲੇਖਨ ਵਰਗੀਆਂ ਰਚਨਾਤਮਿਕ ਪ੍ਰਤੀਯੋਗਤਾਵਾਂ ਦਾ ਵੀ ਆਯੋਜਨ ਕੀਤਾ ਗਿਆ ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੀ ਵਿਦਿਆਰਥਣ ਜਸਮੀਤ ਕੌਰ (ਬੀ.ਏ.-ਬੀ.ਐਡ. ਤੀਜਾ ਵਰ੍ਹਾ) ਨੇ ਕੈਂਪ ਦੌਰਾਨ ਆਪਣੀਆਂ ਸ਼ਾਨਦਾਰ ਸੇਵਾਵਾਂ, ਅਨੁਸ਼ਾਸਿਤ ਕਾਰਜਸ਼ੈਲੀ ਤੇ ਸਮਰਪਣ ਭਾਵਨਾ ਸਦਕਾ ਬੈੱਸਟ ਵਲੰਟੀਅਰ’ ਐਵਾਰਡ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਕੈਂਪ ਦਾ ਸਮਾਪਨ ਇਕ ਰੰਗਾ-ਰੰਗ ਸਭਿਆਚਾਰਕ ਸ਼ਾਮ ਨਾਲ ਹੋਇਆ, ਜਿਸ ਵਿਚ ਸੰਗੀਤ, ਨ੍ਰਿਤ ਤੇ ਕਾਵਿ ਪੇਸ਼ਕਾਰੀਆਂ ਨੇ ਸਾਰੇ ਭਾਗੀਦਾਰਾਂ ਦਾ ਮਨ ਮੋਹ ਲਿਆ। ਇਹ ਲੀਡਰਸ਼ਿਪ ਕੈਂਪ ਵਿਦਿਆਰਥੀਆਂ ਲਈ ਇਕ ਪ੍ਰੇਰਣਾਦਾਇਕ ਅਨੁਭਵ ਸਾਬਤ ਹੋਇਆ ਜਿਸ ਨੇ ਉਨ੍ਹਾਂ ਵਿਚ ਆਤਮਵਿਸ਼ਵਾਸ, ਲੀਡਰਸ਼ਿਪ ਸਮਰੱਥਾ ਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਇਸ ਪ੍ਰਾਪਤੀ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਚੱਕ, ਟਰੱਸਟ ਦੇ ਸਮੂਹ ਕਮੇਟੀ ਮੈਂਬਰਾਂ, ਕਾਲਜ ਦੀ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਤੇ ਸਮੂਹ ਸਟਾਫ਼ ਮੈਂਬਰਾਂ ਨੇ ਜਸਮੀਤ ਕੌਰ ਨੂੰ ਹਾਰਦਿਕ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਢੱਡਾ ਫਤਹਿ ਸਿੰਘ ਸਕੂਲ ਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਦੀ ਸਮੀਖਿਆ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਸ਼ੋਰ ਪ੍ਰਦੂਸ਼ਣ ਦੀ ਰੋਕਥਾਮ ਲਈ ਹੁਕਮ ਜਾਰੀ
Ad Position 24
No active advertisement