ਬੁੱਲ੍ਹੋਵਾਲ, 11 ਜੁਲਾਈ (ਲੁਗਾਣਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਸਿੱਖਿਆ ਦਾਇਕ ਪ੍ਰੋਗਰਾਮਾਂ ਦਾ ਜਾਇਜਾ ਲੈਣ ਅਤੇ ਖਾਸ ਕਰਕੇ ਮਿਸ਼ਨ ਸਮਰੱਥ ਦੀ ਕਾਰਗੁਜਾਰੀ ਪ੍ਰਾਪਤ ਕਰਨ ਲਈ ਜ਼ਿਲਾ ਸਿੱਖਿਆ ਅਫਸਰ ਮੈਡਮ ਹਰਜਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਦੇ ਸਟਾਫ ਤੇ ਵਿਦਿਆਰਥੀਆਂ ਦੇ ਰੂ-ਬਰੂ ਹੋਏ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ, ਅਧਿਆਪਨ ਵਿਧੀ ਤੇ ਸਿੱਖਣ ਦੇ ਪੱਧਰ ਦੀ ਸਮੀਖਿਆ ਕਰਦਿਆਂ 15 ਜੁਲਾਈ ਤੋਂ 18 ਜੁਲਾਈ ਤੱਕ ਹੋਣ ਵਾਲੀ ਮਿਸ਼ਨ ਸਮਰੱਥ ਦੀ ਐਂਡ ਲਾਈਨ ਟੇਸਟਿੰਗ ਨੂੰ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਲਈ ਕਿਹਾ। ਇਸ ਮੌਕੇ ਜਿਲ੍ਹਾ ਰਿਸੋਰਸ ਪਰਸਨ ਅੰਕੁਰ ਸ਼ਰਮਾ ਨੇ ਵੀ ਵਿਦਿਆਰਥੀਆਂ ਨਾਲ ਸਿੱਖਿਆ ਵਿਭਾਗ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਸੰਚਾਲਨ ਤੇ ਸਕੂਲ ਵਿੱਚ ਆਰ.ਸੀ.ਏ. ਤਹਿਤ ਵਿਦਿਆਰਥੀਆਂ ਦੀ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ ਸਕੂਲ ਪਿ੍ਰੰਸੀਪਲ ਕੁਲਵੰਤ ਸਿੰਘ ਧੁੱਗਾ ਨੇ ਸਕੂਲ ’ਚ ਪਹੁੰਚੇ ਲਈ ਜ਼ਿਲਾ ਸਿੱਖਿਆ ਅਫਸਰ ਮੈਡਮ ਹਰਜਿੰਦਰ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲੈਕ ਮਨਜੀਤ ਸਿੰਘ, ਲੈਕ. ਰਜਿੰਦਰ ਸਿੰਘ, ਲੈਕ.ਹਰਰਿੰਦਰਪਾਲ ਕੌਰ, ਲੈਕ ਕੁਲਵਿੰਦਰ ਕੌਰ ਬੱਧਣ, ਲੈਕ. ਸਤਵਿੰਦਰ ਕੌਰ ਤੇ ਮੈਡਮ ਰਵਿੰਦਰ ਕੌਰ ਸਹੋਤਾ ਵੀ ਹਾਜ਼ਰ ਸਨ।