ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਦਿੱਲੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਕੌਮੀ ਪੱਧਰੀ ਉਲੰਪੀਆਡ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 12-07-2026
ਹੁਸ਼ਿਆਰਪੁਰ, 11 ਜੁਲਾਈ (ਨਰਿੰਦਰ ਸਿੰਘ ਬੱਡਲਾ)-ਦਿੱਲੀ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਸਾਇੰਸ ਉਲੰਪੀਆਡ ਫਾਊਂਡੇਸ਼ਨ ਵਲੋਂ ਕਰਵਾਈਆਂ ਵੱਖ-ਵੱਖ ਕੌਮੀ ਪੱਧਰੀ ਉਲੰਪੀਆਡ ਪ੍ਰੀਖਿਆਵਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ, ਆਪਣੇ ਮਾਪਿਆਂ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ, ਜ਼ੋਨਲ ਐਕਸੀਲੈਂਸ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਦੂਸਰੀ ਜਮਾਤ ਦੀ ਵਿਦਿਆਰਥਣ ਨਾਵਿਕਾ ਕਾਲੀਆ ਨੇ ਕੌਮੀ ਸਾਇੰਸ ਉਲੰਡੀਆਡ ਤੇ ਪਹਿਲੀ ਜਮਾਤ ਦੀ ਵਿਦਿਆਰਥਣ ਮਨਸੀਰਤ ਕੌਰ ਨੇ ਅੰਤਰਰਾਸ਼ਟਰੀ ਇੰਗਲਿਸ਼ ਉਲੰਡੀਆਡ ‘ਚ ਜ਼ੋਨਲ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 5-5 ਹਜ਼ਾਰ ਰੁਪਏ ਦਾ ਨਕਦ ਇਨਾਮ ਤੇ ਸਰਟੀਫਿਕੇਟ ਹਾਸਲ ਕੀਤਾ। ਦਿਵਲੀਨ, ਅਨਾਇਆ, ਰਿਆਂਸ਼, ਅਮਾਇਰਾ, ਅਕਸ਼ਤ, ਕਾਵਿਆ, ਅਰਬਾਜ਼, ਦਿਵਾਂਸ਼ੀ, ਹਮੀਤ, ਗੁਰਫਤਿਹ, ਦੁਸ਼ਅੰਤ, ਫਿਆਨ, ਮਾਨਵੀ, ਨਾਇਰਾ, ਪ੍ਰਣਵ, ਸਚਕਿਰਤ, ਸਾਹਿਬ, ਤਨਵੀਰ, ਅਰਨਵਦੀਪ, ਭਵਕੋਰਤ, ਸੋਮਦੀਪ, ਅਰਦਾਸ, ਅਨਾਇਆ, ਚਿਰਾਕਾਸ਼, ਦਮਨਜੈ ਕਪੂਰ, ਜਸਗੁਨ, ਹਰਕੀਰਤ, ਜਪਸਹਾਏ, ਇਸ਼ਾਨ, ਏਕਮਜੀਤ, ਸ਼ੋਰਿਆ ਤੇ ਗੁਰਲੀਨ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 500 ਤੇ 100 ਰੁਪਏ ਦੇ ਨਕਦ ਇਨਾਮ ਦੇ ਸਰਟੀਫਿਕੇਟ ਹਾਸਲ ਕੀਤੇ। ਪ੍ਰਿੰ: ਮਾਰਿਆ ਜਾੱਨ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਦੇ ਡਾਇਰੈਕਟਰ ਅਨੁੱਜ ਤੋਲਾ ਤੇ ਅਮਿਤ ਤੋਲਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਟੈਕਨੀਕਲ ਕਾਲਜ ਕੰਢੀ ਖੇਤਰ ਦੇ ਸਿਖਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਿਹਾ - ਇੰਜ. ਬਲਵਿੰਦਰ ਸਿੰਘ ਅਗਲੀ ਖ਼ਬਰ ਸਰਬਜੋਤ ਸਿੰਘ ਸਾਬੀ ਨੂੰ ਲੋਕਲ ਯੂਨੀਅਨ ਸਰਕਾਰੀ ਆਈ. ਟੀ. ਆਈ. ਤਲਵਾੜਾ ਵਲੋਂ ਮੰਗ ਪੱਤਰ
Ad Position 24
No active advertisement