ਤਲਵਾੜਾ, 11 ਜੁਲਾਈ (ਮਹਿਤਾ)- ਦੇਸ਼ ਭਗਤ ਟੈਕਨੀਕਲ ਕਾਲਜ ਆਈ.ਟੀ.ਆਈ. ਭਟੇੜ ਤਲਵਾੜਾ ਕੰਡੀ ਖੇਤਰ ਦੇ ਸਿਖਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਕਿਉਂਕਿ ਇਹ ਕਾਲਜ ਇਸ ਖੇਤਰ ਦੇ ਸਿਖਿਆਰਥੀਆਂ ਨੂੰ ਸਸਤੀ ਅਤੇ ਮਿਆਰੀ ਸਿੱਖਿਆ ਮੁਹਈਆ ਕਰਵਾ ਕੇ ਅਤੇ ਉਨ੍ਹਾਂ ਦੇ ਹੱਥਾਂ ਨੂੰ ਮਜਬੂਤ ਕਰ ਰਿਹਾ ਹੈ। ਇਸ ਸਬੰਧੀ ਗੱਲਬਾਤ ਦੌਰਾਨ ਉੱਘੇ ਸਿੱਖਿਆ ਸ਼ਾਸਤਰੀ ਇੰਜੀਨੀਅਰ ਬਲਵਿੰਦਰ ਸਿੰਘ ਸੈਣੀ ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਐਨ.ਸੀ. ਵੀ.ਟੀ ਦੇ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤੇ ਜਾ ਰਹੇ ਹਨ ਜੋ ਸਰਕਾਰੀ ਨਿਜੀ ਅਤੇ ਵਿਦੇਸ਼ਾਂ ਵਿੱਚ ਨੌਕਰੀਆਂ ਹਾਸਲ ਕਰਨ ਲਈ ਲਾਭਦਾਇਕ ਸਿੱਧ ਹੁੰਦੇ ਹਨ ਕਿਉਂਕਿ ਐਨ.ਸੀ.ਵੀ.ਟੀ. ਸਰਟੀਫਿਕੇਟ ਦੀ ਵਿਸ਼ਵ ਭਰ ਵਿੱਚ ਮਾਨਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੇਸ਼ ਭਗਤ ਟੈਕਨੀਕਲ ਸੰਸਥਾ ਵਿੱਚ ਡੀਜ਼ਲ ਮਕੈਨੀਕਲ, ਮੋਟਰ ਮਕੈਨਿਕ, ਫਿਟਰ, ਪਲੰਬਰ, ਇਲੈਕਟਰੀਸ਼ਨ, ਇਲੈਕਟਰੋਨਿਕਸ, ਡਰਾਫਟਮੈਨ, ਮਕੈਨੀਕਲ, ਡਰਾਪਸਮੈਨ ਸਿਵਲ, ਆਰਟ ਐਂਡ ਕਰਾਫਟ, ਸਿਲਾਈ, ਕਢਾਈ, ਟੀਚਰ ਟਰੇਨਿੰਗ, ਫੈਸ਼ਨ ਡਿਜਾਇਨਿੰਗ, ਡੈਂਟਲ ਟੈਕਨੀਸ਼ਨ ਕੋਰਸ, ਅੰਗਰੇਜ਼ੀ ਸਟੈਨੋ ਕੋਰਸਾਂ ਆਦਿ ਵਿੱਚ ਦਾਖਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੜਕੀਆਂ ਤੋਂ ਟਰੇਨਿੰਗ ਦੀ ਅੱਧੀ ਫੀਸ ਲਈ ਜਾ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਪੰਜਾਬ ਰੋਡਵੇਜ਼ ਦੇ ਪਾਸ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਭਗਤ ਟੈਕਨੀਕਲ ਸੰਸਥਾ ਨੂੰ ਜਲਦ ਸਕਿਲ ਯੂਨੀਵਰਸਿਟੀ ਵਿੱਚ ਤਬਦੀਲ ਕੀਤਾ ਜਾਵੇ। ਇਸ ਮੌਕੇ ਜਸਪ੍ਰੀਤ ਸਿੰਘ ਸੈਣੀ, ਪ੍ਰਿੰਸੀਪਲ ਰੇਨੂ ਬਾਲਾ, ਇੰਸਟਰਕਟਰ ਮਨੋਜ ਕੁਮਾਰ, ਇੰਸਟਰਕਟਰ ਵਿਕਾਸ ਮਲਹੋਤਰਾ, ਤਰਸੇਮ ਸਿੰਘ ਆਦਿ ਹਾਜ਼ਰ ਸਨ।