ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਮਨੀਸ਼ ਚੱਢਾ ਨੇ ਰਾਜਾ ਵੜਿੰਗ ਨਾਲ ਮੁਲਾਕਾਤ ਕਰਕੇ ਰਾਜਨੀਤਿਕ ਅਤੇ ਸਮਾਜਿਕ ਹਾਲਾਤ ’ਤੇ ਕੀਤੀ ਚਰਚਾ

Ad Position 21
No active advertisement
ਅਜੀਤ ਡੈਸਕ 12-07-2026
ਤਲਵਾੜਾ, 11 ਜੁਲਾਈ (ਮਹਿਤਾ)- ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਮਨੀਸ਼ ਚੱਢਾ ਐਮ.ਸੀ. ਨੇ ਦਸੂਹਾ ਵਿਧਾਨ ਸਭਾ ਖੇਤਰ ਦੇ ਕਾਂਗਰਸੀ ਆਗੂਆਂ ਨਾਲ ਕਾਂਗਰਸੀ ਭਵਨ ਚੰਡੀਗੜ੍ਹ ਵਿਖੇ ਪ੍ਰਦੇਸ਼ ਪ੍ਰਧਾਨ ਕਾਂਗਰਸੀ ਅਮਰਿੰਦਰ ਸਿੰਘ ਰਾਜਾ ਬੜਿੰਗ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦਸੂਹਾ ਵਿਧਾਨ ਸਭਾ ਖੇਤਰ ਦੇ ਰਾਜਨੀਤਿਕ ਅਤੇ ਸਮਾਜਿਕ ਹਾਲਾਤ ’ਤੇ ਚਰਚਾ ਕੀਤੀ। ਇਸ ਮੌਕੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ 2027 ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਤਿਆਰੀ ਕਰਨੀ ਚਾਹੀਦੀ ਹੈ। ਸ਼ਹਿਰਾਂ ਅਤੇ ਪਿੰਡਾਂ ਵਿੱਚ ਜਨ ਸੰਪਰਕ ਅਭਿਆਨ ਸ਼ੁਰੂ ਕਰਨਾ ਚਾਹੀਦਾ ਹੈ ਤੇ ਲੋਕਾਂ ਨੂੰ ਮਿਲ ਕੇ ‘ਆਪ’ ਸਰਕਾਰ ਦੀਆਂ ਨਕਾਮੀਆਂ ਬਾਰੇ ਘਰ-ਘਰ ਜਾ ਕੇ ਦੱਸਣਾ ਚਾਹੀਦਾ ਹੈ। ਇਸ ਮੌਕੇ ਮਨੀਸ਼ ਚੱਢਾ ਨੇ ਪ੍ਰਧਾਨ ਰਾਜਾ ਵੜਿੰਗ ਨੂੰ ਦੱਸਿਆ ਕਿ ਦਸੂਹਾ ਦੇ ਕੰਡੀ ਇਲਾਕੇ ਵਿੱਚ ਨਜਾਇਜ਼ ਮਾਈਨਿੰਗ ਧੜੱਲੇ ਨਾਲ ਜਾਰੀ ਹੈ ਤੇ ਕਰੈਸ਼ਰ ਮਾਫੀਆ ਲੋਕਾਂ ਨੂੰ ਧਮਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਲਵਾੜਾ ਡੈਮ ਤੇ ਮੁਕੇਰੀਆਂ ਹਾਈਡਲ ਪ੍ਰੋਜੈਕਟ ਦੀਆਂ ਨਹਿਰਾਂ ਨੂੰ ਵੀ ਖਤਰਾ ਹੈ ਪਰ ‘ਆਪ’ ਸਰਕਾਰ ਚੁੱਪ ਧਰੀ ਬੈਠੀ ਹੈ ਜਦੋਂ ਕਿ ਇਲਾਕੇ ਅੰਦਰ ਮਾਈਨਿੰਗ ਮਾਫੀਆ ਦਾ ਬੋਲਬਾਲਾ ਹੈ। ਇਸ ਮੌਕੇ ਭਗਵਾਨ ਸਿੰਘ, ਵਿਕਾਸ ਸੁੰਦਰ, ਨੇਵੀ ਚਾੜਕ, ਸੁਲਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਮੱਤੀ ਪਿੰਡ ਬੱਡਲਾ ਵਿਖੇ ਸਮਾਗਮ ਭਲਕੇ ਤੋਂ ਅਗਲੀ ਖ਼ਬਰ ਦੇਸ਼ ਭਗਤ ਟੈਕਨੀਕਲ ਕਾਲਜ ਕੰਢੀ ਖੇਤਰ ਦੇ ਸਿਖਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਿਹਾ - ਇੰਜ. ਬਲਵਿੰਦਰ ਸਿੰਘ
Ad Position 24
No active advertisement