ਹੁਸ਼ਿਆਰਪੁਰ, 12 ਜੁਲਾਈ (ਨਰਿੰਦਰ ਸਿੰਘ ਬੱਡਲਾ)- ਪੰਜਾਬ ਹਿਤੈਸ਼ੀ ਲੋਕ (ਪਹਿਲ) ਦੇ ਕੌਮੀ ਪ੍ਰਧਾਨ ਤਰਸੇਮ ਸਿੰਘ ਜੱਸੋਵਾਲ ਨੇ ਕਿਹਾ ਕਿ ਜੋ ਸੰਤ ਸਤਨਾਮ ਸਿੰਘ ਕਿੱਲਾ ਅਨੰਦਗੜ੍ਹ ਵਾਲਿਆਂ ਵਲੋਂ ਗੜ੍ਹਸ਼ੰਕਰ ਸ਼ਹਿਰ ਵਿਚ ਟਰੈਫ਼ਿਕ ਜਾਮ ਦੀ ਭਾਰੀ ਸਮੱਸਿਆ ਦਾ ਹੱਲ ਕਰਨ ਹਿਤ ਨਹਿਰ ਦੀ ਪਟੜੀ ਪੱਕੀ ਕਰਕੇ, ਮਿੰਨੀ ਬਾਈਪਾਸ ਬਣਾਇਆ ਸੀ, ਉਸ ਨਾਲ ਬੰਗਾ ਰੋਡ, ਨਵਾਂਸ਼ਹਿਰ ਰੋਡ, ਚੰਡੀਗੜ੍ਹ ਰੋਡ, ਅਨੰਦਪੁਰ ਸਾਹਿਬ ਰੋਡ ਅਤੇ ਨੰਗਲ ਰੋਡ ਦਾ ਇਕ ਰਿੰਗ ਰੋਡ ਬਣ ਗਿਆ ਸੀ। ਉਨ੍ਹਾਂ ਦੱਸਿਆ ਕਿ ਰੇਲਵੇ ਵਿਭਾਗ ਵਲੋਂ ਇਹ ਆਰਜ਼ੀ ਰਸਤਾ ਬੰਦ ਕਰਨ ਨਾਲ ਗੜ੍ਹਸ਼ੰਕਰ ਸ਼ਹਿਰ ਵਿਚ ਦੁਬਾਰਾ ਘੰਟਿਆਂ ਬੱਧੀ ਜਾਮ ਲੱਗ ਰਹੇ ਹਨ। ਜਿਸ ਨਾਲ ਆਮ ਲੋਕਾਂ ਦਾ ਸਮਾਂ ਤੇ ਪੈਸਾ ਬਰਬਾਦ ਹੋ ਰਿਹਾ ਹੈ। ਪਿਛਲੀ ਦਿਨੀਂ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਇਹ ਮਿੰਨੀ ਬਾਈਪਾਸ ਖੁਲ੍ਹਵਾਉਣ ਲਈ ਉਨ੍ਹਾਂ ਵਲੋਂ ਪੁਰਜ਼ੋਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਹੀ ਮੰਗ ਨੂੰ ਅੱਗੇ ਤੋਰਦਿਆਂ ਅਵਿਨਾਸ਼ ਰਾਏ ਖੰਨਾ ਸਾਬਕਾ ਸੰਸਦ ਮੈਂਬਰ ਤੇ ਸ਼ਹਿਰ ਵਾਸੀਆਂ ਵਲੋਂ ਰੇਲਵੇ ਵਿਭਾਗ ਤੋਂ ਇਹ ਰਸਤਾ ਜਲਦੀ ਖੋਲ੍ਹਣ ਦੀ ਮੰਗ ਕੀਤੀ ਹੈ। ਇਸਦੀ ਸ਼ਲਾਘਾ ਕਰਦਿਆਂ ਤਰਸੇਮ ਸਿੰਘ ਜੱਸੋਵਾਲ ਨੇ ਸੰਤਾਂ ਤੇ ਖੰਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਹਲਕਾ ਵਾਸੀਆਂ ਨੂੰ ਸੰਤ ਸਤਨਾਮ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ।
ਮਿੰਨੀ ਬਾਈਪਾਸ ਦੁਬਾਰਾ ਖੁਲ੍ਹਵਾਉਣ ਲਈ ਸੰਤ ਸਤਨਾਮ ਸਿੰਘ ਤੇ ਅਵਿਨਾਸ਼ ਰਾਏ ਖੰਨਾ ਦੇ ਯਤਨਾਂ ਦੀ ਸ਼ਲਾਘਾ
ਅਜੀਤ ਡੈਸਕ
13-07-2026