ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਜੀ.ਟੀ.ਬੀ. ਕਾਲਜ ਦੀ ਐਨ.ਸੀ.ਸੀ. ਕੈਡਟ ਨੇ ਮਨਾਲੀ ਵਿਖੇ ਰਾਸ਼ਟਰੀ ਪੱਧਰ ਦਾ ਬੇਸਿਕ ਮਾਊਂਟੇਨਰਿੰਗ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 13-07-2026

 ਦਸੂਹਾ, 12 ਜੁਲਾਈ (ਕੌਸ਼ਲ)- ਜੀ.ਟੀ.ਬੀ. ਕਾਲਜ ਫਾਰ ਵੁਮਨ ਦਸੂਹਾ ਦੀ ਕੈਡਟ ਰਿਤਮ ਦੱਤ ਨੇ ਬੇਸਿਕ ਪਰਬਤਾਂ ਰੋਹੀ ਟਰੇਨਿੰਗ ਕੈਂਪ ਮਨਾਲੀ ਵਿਖੇ ਅਟਲ ਬਿਹਾਰੀ ਬਾਜਪਾਈ ਇੰਸਟੀਚਿਊਟ ਆਫ ਮਾਊਂਟੇਨਰਿੰਗ ਐਂਡ ਸਪੋਰਟਸ ਵਿਖੇ ਲਗਾਇਆ। ਇਹ ਕੈਂਪ ਰਾਸ਼ਟਰੀ ਪੱਧਰ ’ਤੇ ਲਗਾਇਆ ਗਿਆ ਜਿਸ ਵਿੱਚ ਪੂਰੇ ਭਾਰਤ ਦੀਆਂ ਵੱਖ-ਵੱਖ ਸਟੇਟਾਂ ਦੇ 103 ਕਾਬਿਲ ਐਨ.ਸੀ.ਸੀ. ਕੈਡੇਟਾਂ ਨੇ ਹਿੱਸਾ ਲਿਆ। ਚਾਰ ਹਫਤਿਆਂ ਦੀ ਸਿਖਲਾਈ ਦੌਰਾਨ ਕੈਡੇਟਾਂ ਨੂੰ ਪਹਾੜੀ ਅਤੇ ਬਰਫੀਲੇ ਖੇਤਰਾਂ ਵਿੱਚ ਸੁਰੱਖਿਅਤ ਢੰਗ ਨਾਲ ਰਹਿਣ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨ ਅਤੇ ਸੰਕਟ ਦੀ ਸਥਿਤੀ ਵਿੱਚ ਤੁਰੰਤ ਫੈਸਲੇ ਲੈਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਵੱਖ-ਵੱਖ ਪ੍ਰਯੋਗਆਤਮਕ ਅਭਿਆਸਾਂ ਰਾਹੀਂ ਰੱਸੀ ਦੀ ਸਹੀ ਵਰਤੋਂ, ਪਹਾੜਾਂ ’ਤੇ ਚੜ੍ਹਨ ਅਤੇ ਉਨ੍ਹਾਂ ਦੀਆਂ ਤਕਨੀਕਾਂ, ਹਾਦਸਿਆਂ ਦੌਰਾਨ ਬਚਾਅ ਕਾਰਜ ਅਤੇ ਫਸਟ ਏਡ ਦੇ ਵਿਹਾਰਿਕ ਅਭਿਆਸ ਕਰਵਾਏ ਗਏ। ਕੈਡੇਟਾਂ ਨੇ ਨੇ ਪੂਰੇ ਉਤਸ਼ਾਹ ਅਤੇ ਸਮਰਪਣ ਨਾਲ ਹਰ ਗਤੀਵਿਧੀ ਵਿੱਚ ਭਾਗ ਲੈਂਦਿਆਂ ਸਫਲਤਾ ਪੂਰਵਕ ਸਿਖਲਾਈ ਪੂਰੀ ਕੀਤੀ. ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਪ੍ਰਿੰਸੀਪਲ ਡਾਕਟਰ ਵਰਿੰਦਰ ਕੌਰ ਨੇ ਕੈਡਿਟ ਅਤੇ ਐਨ.ਸੀ.ਸੀ ਅਧਿਕਾਰੀ ਲੈਫਟੀਨੈਂਟ ਡਾਕਟਰ ਰਮਨੀਕ ਕੌਰ ਅਤੇ ਡਾਕਟਰ ਪੂਜਾ ਟਾਕ ਨੂੰ ਇਸ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਐਡਵੈਂਚਰ ਟਰੇਨਿੰਗ ਕੋਰਸ ਵਿਦਿਆਰਥੀਆਂ ਵਿੱਚ ਸਾਹਸ ਆਤਮ ਨਿਰਭਰਤਾ ਅਨੁਸ਼ਾਸਨ ਅਤੇ ਲੀਡਰਸ਼ਿਪ ਦੇ ਗੁਣਾਂ ਨੂੰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਡੋਗਰਾ ਵਲੋਂ ਟੂਰਨਾਮੈਂਟ ਦਾ ਉਦਘਾਟਨ ਅਗਲੀ ਖ਼ਬਰ ਭਰਵੀਂ ਬਰਸਾਤ ਨਾ ਹੋਣ ਕਾਰਨ ਕਿਸਾਨਾਂ ’ਚ ਚਿੰਤਾ ਦਾ ਆਲਮ
Ad Position 24
No active advertisement